Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or GurmukhiMahan Kosh Encyclopedia
ਸੰ. ਰਾਸ਼ਿ. {ਸੰਗ੍ਯਾ}. ਸਮੂਹ. ਢੇਰ. ਸਮੁਦਾਯ। (2) ਜ੍ਯੋਤਿਸਚਕ੍ਰ ਦਾ ਬਾਰ੍ਹਵਾਂ ਅੰਸ਼। (3) ਮੇਸ ਆਦਿ ਰਾਸ਼ਿ ਵਾਲਾ ਚਕ੍ਰ। (4) ਮੂਲਧਨ. "ਜਿਨਾ ਰਾਸਿ ਨ ਸਚੁ ਹੈ, ਕਿਉ ਤਿਨਾ ਸੁਖ ਹੋਇ?" (ਸ੍ਰੀ ਮਃ ੧)। (5) ਖਰੀਦਿਆ ਹੋਇਆ ਮਾਲ. "ਪੂੰਜੀ ਸਾਬਤੁ, ਰਾਸਿ ਸਲਾਮਤਿ," (ਮਾਰੂ ਸੋਲਹੇ ਮਃ ੧)। (6) ਫ਼ਾ. __ ਰਾਸ੍ਤ. ਵਿ- ਸਿੱਧਾ। (7) {ਸੰਗ੍ਯਾ}. ਸਤ੍ਯ. ਸੱਚ. "ਦ੍ਵਾਰਿਕਾ ਨਗਰੀ, ਰਾਸਿ ਬੁਗੋਈ". (ਤਿਲੰ ਨਾਮਦਵ)। (8) ਸਹੀ. ਦੁਰੁਸ੍ਤ ਠੀਕ. "ਤਿਸੁ ਸੇਵਕ ਕੇ ਕਾਰਜ ਰਾਸਿ". (ਸੁਖਮਨੀ) "ਕਾਰਜੁ ਸਗਲਾ ਰਾਸਿ ਥੀਆ" (ਪ੍ਰਭਾ ਮਃ ੫)। (9) ਫ਼ਾ. __ ਰਾਸ੍ਤੀ. "ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੈ ਰਾਸਿ". (ਵਾਰ ਆਸਾ) ਰਾਸ੍ਤੀ ਤੇ ਕਿਸ ਨੂੰ ਲਿਆਵੇਗਾ। (10) ਫ਼ਾ. __ ਆਰਾਸ੍ਤਹ. ਸਵਾਰਿਆ ਹੋਇਆ. ਸਜਾਇਆ ਹੋਇਆ. "ਜੋ ਨ ਢਹੰਦੋ ਮੂਲਿ, ਸੋ ਘਰੁ ਰਾਸਿ ਕਰਿ". (ਆਸਾ ਮਃ ੫) ਉਹ ਘਰ ਆਰਾਸ੍ਤਹ ਕਰ। (11) ਦੇਖੋ, ਰਾਸ ੭. "ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ". (ਸ. ਕਬੀਰ)। (12) ਗੁਰਬਾਣੀ ਵਿੱਚ ਕ੍ਰਿਸਨਲੀਲਾ ਦੀ ਰਾਸ ਲਈ ਭੀ ਰਾਸਿ ਸ਼ਬਦ ਆਉਂਦਾ ਹੈ. ਦੇਖੋ, ਰਾਸਿਮੰਡਲੁ ੧.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits