Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Rāmā. 1. ਹੇ ਰਾਮ! ਹੇ ਪ੍ਰਭੂ!। 2. ਰਾਮ ਦੀ ਭਾਵ ਪ੍ਰਭੂ ਦੀ, ਪ੍ਰਭੂ ਨੂੰ। 3. ਪ੍ਰਭੂ। 1. O Lord!. 2. of the Lord/God. 3. the Lord/God. 1. ਉਦਾਹਰਨ: ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥ Raga Gaurhee 4, 40, 2:2 (P: 164). 2. ਉਦਾਹਰਨ: ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ ॥ (ਪ੍ਰਭੂ ਦੀ). Raga Gaurhee 4, 65, 1:2 (P: 172). ਉਦਾਹਰਨ: ਵਡਭਾਗੀ ਮਿਲੁ ਰਾਮਾ ॥ (ਪ੍ਰਭੂ ਨੂੰ). Raga Gaurhee 4, 65, 1:4 (P: 173). ਉਦਾਹਰਨ: ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥ (ਪ੍ਰਭੂ ਦੀ). Raga Aaasaa, ʼnaamdev, 5, 1:2 (P: 486). 3. ਉਦਾਹਰਨ: ਜਹ ਜਹ ਦੇਖਉ ਤਹ ਤਹ ਰਾਮਾ ॥ Raga Gond, ʼnaamdev, 2, 4:1 (P: 873).

SGGS Gurmukhi-English Dictionary
[Inrtej. n.] O my Lord!
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰਬੋਧਨ. ਹੇ ਰਾਮ! "ਰਾਮਾ, ਹਮ ਦਾਸਨ ਦਾਸ ਕਰੀਜੈ". (ਕਲਿ ਅਃ ਮਃ ੪)। (2) {ਸੰਗ੍ਯਾ}. ਪਾਰ ਬ੍ਰਹਮ. ਕਰਤਾਰ. ਦੇਖੋ, ਰਾਮ ੧. "ਰਾਮਾ ਰਮ ਰਾਮੋ ਪੂਜ ਕਰੀਜੈ". (ਕਲਿ ਅਃ ਮਃ ੪)। (3) ਸ਼੍ਰੀ ਗੁਰੂ ਨਾਨਕਦੇਵ ਜੀ ਦਾ ਨਾਨਾ, ਮਾਤਾ ਤ੍ਰਿਪਤਾ ਜੀ ਦਾ ਪਿਤਾ "ਸ਼੍ਰੀ ਨਾਨਕ ਜਨਨੀ ਪਿਤ ਰਾਮਾ। ਮਾਤੁਲ ਸ਼੍ਰੇਸਟ ਕ੍ਰਿਸਨਾ ਨਾਮਾ". (ਨਾਪ੍ਰ)। (4) ਸਤਿਗੁਰੂ ਨਾਨਕਦੇਵ ਦਾ ਇੱਕ ਆਤਮਗ੍ਯਾਨੀ ਸਿੱਖ। (5) ਸ਼੍ਰੀ ਗੁਰੂ ਅਮਰਦੇਵ ਜੀ ਦਾ ਵਡਾ ਜਵਾਈ. ਸ਼੍ਰੀ ਗੁਰੂ ਰਾਮਦਾਸ ਜੀ ਦਾ ਸਾਂਢੂ. "ਇਕ ਕੋ ਪਤਿ ਰਾਮਾ ਤਿਸ ਨਾਮਾ। ਰਾਮਦਾਸ ਦੂਸਰਿ ਅਭਿਰਾਮਾ ।" (ਗੁਪ੍ਰਸੂ)। (6) ਸਹਗਲ ਗੋਤ੍ਰ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਸੀ। (7) ਬਾਬਾ ਗੁਰਦਿੱਤਾ ਜੀ ਦਾ ਸਹੁਰਾ. ਦੇਖੋ, ਅਨੰਤੀ ਮਾਤਾ। (8) ਭਾਈ ਗੁਰਬਖ਼ਸ਼ਸਿੰਘ ਜੀ (ਰਾਮਕੁੰਵਰ) ਦਾ ਇੱਕ ਸੇਵਕ, ਜੋ ਸਦਾ ਉਨ੍ਹਾਂ ਦੀ ਸੇਵਾ ਵਿੱਚ ਹਾਜਿਰ ਰਹਿਂਦਾ ਸੀ। (9) ਫੂਲਵੰਸ਼ ਦਾ ਰਤਨ ਬਾਬਾ ਰਾਮ ਸਿੰਘ, ਜਿਸ ਦੀ ਸੰਤਾਨ ਪਟਿਆਲਾਪਤਿ ਹਨ. ਦੇਖੋ, ਫੂਲਵੰਸ਼। (10) ਇੱਕ ਰੰਧਾਵਾ ਜੱਟ, ਜਿਸ ਨੇ ਲਹੌਰ ਦੇ ਹਾਕਿਮ ਖ਼ਾਨਬਹਾਦੁਰ ਪਾਸ ਮੁਖ਼ਬਰੀ ਕਰਕੇ ਅਨੇਕ ਸਿੱਖ ਫੜਵਾਏ। (11) ਸੰ. ਸੁੰਦਰ ਇਸਤ੍ਰੀ। (12) ਨਦੀ। (13) ਹਿੰਗ। (14) ਲੱਛਮੀ। (15) ਰਾਧਾ। (16) ਰੁਕਮਿਣੀ। (17) ਚਿੱਟੀ ਛਮਕ ਨਮੋਲੀ। (18) ਘੀ ਕੁਮਾਰ। (19) ਗੇਰੂ। (20) ਸ਼ਿੰਗਰਫ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits