Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-English Dictionary
[1. Sk. P. n. 2. Sk. P. n.] 1. music, musical mode. 2. Love
SGGS Gurmukhi-English Data provided by Harjinder Singh Gill, Santa Monica, CA, USA.

English Translation
n.m. music, musical, cetre or measure, vocal music, singing, tune, melody, lilt. same as ਅਨੁਰਾਗ love.

Mahan Kosh Encyclopedia
(ਦੇਖੋ, ਰੰਜ੍‌ ਧਾ) ਸੰ. {ਸੰਗ੍ਯਾ}. ਰਜਨ (ਰੰਗਣਾ) ਅਤੇ ਰੰਗ। (2) ਵਰਣਨ. ਕਥਨ। (3) ਪ੍ਰੀਤਿ. ਅਨੁਰਾਗ ਪ੍ਰੇਮ। (4) ਕ੍ਰੋਧ. ਗੁੱਸਾ। (5) ਰਾਜਾ। (6) ਚੰਦ੍ਰਮਾ। (7) ਸੂਰਜ। (8) ਕਵਚ ਸੰਜੋਆ. "ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ". (ਚਰਿਤ੍ਰ ੧੨੦)। (9) ਲੋਹੇ ਦੀਆਂ ਕੜੀਆਂ ਦਾ ਬੁਣਿਆ ਹੋਇਆ ਹੱਥ ਦਾ ਰੱਛਕ ਦਸਤਾਨਾ. "ਚਿਲਤਹ ਰਾਗ ਸੰਜੇਵਾ ਡਾਰੇ". (ਪਾਰਸਾਵ)। (10) ਸ਼ਿੰਗਾਰ. ਸਜਾਵਟ। (11) ਸੰਗੀਤ ਵਿਦ੍ਯਾ ਅਨੁਸਾਰ ਸਰਪਬੰਧ. ਜਿਸ ਦੇ ਸੁਣਨ ਤੋਂ ਮਨ ਵਿੱਚ ਰਾਗ (ਪ੍ਰੇਮ) ਉਪਜੇ.¹ ਰਾਗ ਦਾ ਮੂਲ ਸੜਜ, ਰਿਸਭ, ਗਾਂਧਾਰ, ਮਧ੍ਯਮ ਪੰਚਮ, ਧੈਵਤ ਅਤੇ ਨਿਸਾਦ. ਇਹ ਸੱਤ ਸੁਰ ਹਨ. "ਰਾਗ ਨਾਦ ਸਬਦਿ ਸੋਹਣੇ". (ਮਃ ੩. ਵਾਰ ਬਿਲਾ) ਮਤਭੇਦ ਅਤੇ ਦੇਸ਼ਭੇਦ ਕਰਕੇ ਰਾਗਾਂ ਦੇ ਅਨੰਤ ਭੇਦ ਅਤੇ ਰੂਪ ਹਨ.² ਕਿਤਨਿਆਂ ਦੇ ਭੈਰਵ, ਮੱਲਾਰ, ਸ੍ਰੀਰਾਗ, ਵਸੰਤ, ਹਿੰਦੋਲ ਅਤੇ ਦੀਪਕ ਛੀ ਪ੍ਰਧਾਨ ਰਾਗ ਮੰਨੇ ਹਨ. ਕਈ ਗ੍ਰੰਥ ਲਿਖਦੇ ਹਨ ਕਿ ਮਾਲਵ, ਮੱਲਾਰ, ਸ਼੍ਰੀਰਾਗ, ਵਸੰਤ, ਹਿੰਦੋਲ ਅਤੇ ਕਰਣਾਟ ਛੀ ਮੁੱਖਰਾਗ ਹਨ. ਭਰਤ ਦੇ ਮਤ ਅਨੁਸਾਰ ਮੁੱਖ ਰਾਗ ਭੈਰਵ, ਕੌਸ਼ਿਕ, ਹਿੰਦੋਲ, ਦੀਪਕ, ਸ਼੍ਰੀਰਾਗ ਅਤੇ ਮੇਘ ਹਨ. ਹਨੁਮੰਤ ਮਤ ਅਨੁਸਾਰ ਇਨ੍ਹਾਂ ਦਾ ਕ੍ਰਮ ਹੈ- ਸ਼੍ਰੀਰਾਗ ਭੈਰਵ, ਮੇਘ, ਦੀਪਕ, ਮਾਲਕੇਸ ਅਤੇ ਹਿੰਦੋਲ. ਵਿਦ੍ਵਾਨਾਂ ਦੇ ਰਾਗਾਂ ਦੇ ਮੁੱਖ ਭੇਦ ਤਿੰਨ ਮੰਨੇ ਹਨ- ਔੜਵ (ਪੰਜ ਸੁਰ ਦੇ), ਸਾੜਵ (ਛੀ ਸੁਰ ਦੇ), ਅਤੇ ਸੰਪੂਰਣ (ਸੱਤ ਸੁਰ ਦੇ)³ ਸੰਗੀਤਸ਼ਾਸਤ੍ਰ ਨੇ ਰਾਗਾਂ ਦੇ ਤਿੰਨ ਭੇਦ- ਸ਼ੁੱਧ, ਛਾਯਾਲਿੰਗਿਤ ਅਤੇ ਸੰਕੀਰਣ ਭੀ ਥਾਪੇ ਹਨ. (ੳ) ਮੁੱਢ ਤੋਂ ਥਾਪੇ ਹੋਏ ਸੁਰ ਜਿਨ੍ਹਾਂ ਰਾਗਾਂ ਨੂੰ ਲਗਦੇ ਹਨ ਅਰ ਜਿਨ੍ਹਾਂ ਦੀ ਸ਼ਕਲ ਵਿੱਚ ਕੁਝ ਏਰਫੇਰ ਨਹੀਂ ਹੋਇਆ, ਉਹ ਸ਼ੁੱਧ ਹਨ. (ਅ) ਦੂਸਰੇ ਰਾਗਾਂ ਦੇ ਸਰੂਪ ਦੀ ਕੁਝ ਝਲਕ ਜਿਨ੍ਹਾਂ ਰਾਗਾਂ ਵਿੱਚ ਪਾਈ ਜਾਂਦੀ ਹੈ, ਉਹ ਛਾਯਾਲਿੰਗਿਤ ਹਨ. (ੲ) ਰਾਗਾਂ ਦੇ ਬਹੁਤ ਸੁਰ ਅਰ ਛਾਯਾਲਿੰਗਿਤ ਰਾਗਾਂ ਦੇ ਆਪੋਵਿੱਚੀ ਮਿਲਣ ਤੋਂ ਜੋ ਭੇਦ ਬਣ ਗਏ ਹਨ, ਉਹ ਸੰਕੀਰਣ ਆਖੀਦੇ ਹਨ. ਕਈ ਸੰਗੀਤ ਗ੍ਰੰਥਾਂ ਵਿੱਚ ਦੋ ਹੀ ਭੇਦ ਲਿਖੇ ਹਨ, ਇੱਕ ਮਾਰ੍‍ਗੀਯ, ਦੂਜੇ ਦੇਸ਼ੀਯ, ਰਿਖੀਆਂ ਦੇ ਦੱਸੇ ਹੋਏ ਮਾਰ੍‍ਗ ਅਨੁਸਾਰ ਜੋ ਗਾਏ ਜਾਂਦੇ ਹਨ, ਉਹ ਮਾਰਗੀ ਹਨ, ਦੇਸ਼ਚਾਲ ਅਤੇ ਮਤਭੇਦ ਕਰਕੇ ਜੋ ਬਣ ਗਏ ਹਨ, ਉਹ ਦੇਸ਼ੀ ਹਨ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ੩੧ ਰਾਗ ਲਿਖੇ ਹਨ- ਸ਼੍ਰੀਰਾਗ, ਮਾਝ, ਗੌੜੀ, ਆਸਾ. ਗੂਜਰੀ. ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ, ਅਸੀਂ ਇਸ ਗ੍ਰੰਥ ਵਿੱਚ ਇਨ੍ਹਾਂ ਰਾਗਾਂ ਦਾ ਅੱਖਰ ਕ੍ਰਮ ਅਨੁਸਾਰ ਨਿਰਣਾ ਕਰਕੇ ਸਰੂਪ ਲਿਖਿਆ ਹੈ. ਦੇਖੋ, ਅੱਖਰਕ੍ਰਮ ਅਨੁਸਾਰ ਰਾਗਾਂ ਦੇ ਨਾਮ.⁴ ਗੁਰਮਤ ਵਿੱਚ ਰਾਗ ਨਾਲ ਮਿਲਿਆ ਕਰਤਾਰ ਦਾ ਕੀਰਤਨ ਧਰਮ ਦਾ ਅੰਗ ਹੈ. "ਗੁਣ ਗੋਵਿੰਦ ਗਾਵਹੁ ਸਭਿ ਹਰਿਜਨ, ਰਾਗਰਤਨ ਰਸਨਾ ਆਲਾਪ". (ਬਿਲਾ ਮਃ ੫) ਦੇਖੋ, ਚਾਰ ਚੌਕੀਆਂ. ਇਸਲਾਮਮਤ ਵਿੱਚ ਰਾਗ ਸ਼ਰਾ ਦੇ ਵਿਰੁੱਧ ਹੈ. "ਨਾਫੀ" ਲਿਖਦਾ ਹੈ ਕਿ ਮੈਂ ਇੱਕ ਵਾਰ ਇਮਾਮ ਉਮਰ ਦੇ ਨਾਲ ਜਾ ਰਿਹਾ ਸੀ ਕਿ ਰਾਗ ਦੀ ਆਵਾਜ਼ ਆਈ, ਉਨ੍ਹਾਂ ਨੇ ਝੱਟ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਪੁੱਛਣ ਪੁਰ ਮੈਨੂੰ ਦੱਸਿਆ ਕਿ ਮੈਂ ਇੱਕ ਵੇਰ ਹਜ਼ਰਤ ਮੁਹ਼ੰਮਦ ਨਾਲ ਜਾ ਰਿਹਾ ਸੀ ਤਾਂ ਇਸੇ ਤਰਾਂ ਰਾਗ ਦੀ ਆਵਾਜ਼ ਆਉਣ ਪੁਰ ਉਨ੍ਹਾਂ ਨੇ ਕੰਨ ਬੰਦ ਕਰ ਲਏ ਸਨ. ਦੇਖੋ, ਮਿਸ਼ਕਾਤ. ਯਹੂਦੀਆਂ ਅਤੇ ਈਸਾਈਆਂ ਵਿੱਚ ਰਾਗ ਦਾ ਨਿਸੇਧ ਨਹੀਂ, ਸਗੋਂ ਕੀਰਤਨ ਅਤੇ ਨ੍ਰਿਤ੍ਯ ਭਗਤੀ ਦਾ ਅੰਗ ਹੈ. ਦੇਖੋ ਜ਼ੱਬੂਰ (The Psalms of David) ਰਾਗ ਦੇ ਸੰਬੰਧ ਵਿੱਚ ਦੇਖੋ, ਸ੍ਵਰ, ਸ਼੍ਰੁਤਿ, ਠਾਟ ਅਤੇ ਮੁਰਗਨਾ ਸ਼ਬਦ। (12) ਫ਼ਾ. __ ਰਾਗ਼. ਪਹਾੜ ਦਾ ਦਾਮਨ। (13) ਆਨੰਦਦਾਇਕ ਸਬਜ਼ ਭੂਮਿ. [¹योऽयं ध्वनि विशेषस्तु स्वर वर्ण विभूषितः । रजको जनचित्त्नां स रागः कथितो बुधैः ॥ (ਸੰਗੀਤਸਾਰ). ²ਇੱਕ ਮਤ ਵਿੱਚ ਜੋ ਰਾਗ ਹੈ, ਦੂਜੇ ਦੇ ਮਤ ਵਿੱਚ ਉਹ ਰਾਗਿਣੀ ਹੈ, ਇਸੇ ਤਰਾਂ ਰਾਗਿਣੀ ਨੂੰ ਰਾਗ ਮੰਨਿਆ ਹੈ, ਅਰ ਨਾਵਾਂ ਦਾ ਭੀ ਬਹੁਤ ਭੇਦ ਹੈ. ਸਰਗਮਾਂ ਦਾ ਦਿਨ ਰਾਤ ਦਾ ਫਰਕ ਹੈ. ਇਹ ਗੜਬੜ ਵੇਖਕੇ ਸਾਨੂੰ ਰਾਗ ਤੋਂ ਉਦਾਸੀਨ ਨਹੀਂ ਹੋਣਾ ਚਾਹੀਏ. ਸਤਿਗੁਰਾਂ ਨੇ ਜੋ ਰਾਗ ਦੇ ਉੱਤਮ ਨਿਯਮ ਥਾਪ ਦਿੱਤੇ ਹਨ, ਸਾਨੂੰ ਉਨ੍ਹਾਂ ਅਨੁਸਾਰ ਰਾਗਵਿਦ੍ਯਾ ਦਾ ਅਭ੍ਯਾਸ ਅਤੇ ਪ੍ਰਚਾਰ ਕਰਨਾ ਲੋੜੀਏ. ³औडवः पञ्चमः प्रोकः पडभिस्तु पाडवः स्मृतः । सम्पूर्णः सप्तभिर्ज्ञेय एवं रागस्बिधा मनः ॥ (ਸੰਗੀਤਦਰਪਣ). ⁴ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਰਾਗਾਂ ਦੇ ਸਰੂਪ, ਕਈ ਭਿੰਨ ਪ੍ਰਕਾਰ ਦੇ ਡਾਕਟਰ ਚਰਨਸਿੰਘ ਜੀ ਨੇ "ਬਾਣੀਬਿਉਰੇ" ਵਿੱਚ ਲਿਖੇ ਹਨ. ਜਿਸ ਪ੍ਰੇਮੀ ਨੂੰ ਉਨ੍ਹਾਂ ਦੇ ਜਾਣਨ ਦੀ ਇੱਛਾ ਹੋਵੇ ਉਹ ਉਸ ਗ੍ਰੰਥ ਵਿੱਚ ਦੇਖ ਸਕਦਾ ਹੈ. ਮਕਾਲਿਫਸਾਹਿਬ ਨੇ "ਸਿੱਖ ਰੀਲੀਜਨ" ਦੀ ਪੰਜਵੀਂ ਜਿਲਦ ਵਿੱਚ ਗੁਰਬਾਣੀ ਦੇ ਰਾਗਾਂ ਦੇ ਸਰੂਪ ਵਡੀ ਮਿਹਨਤ ਨਾਲ ਦਰਬਾਰ ਨਾਭਾ ਦੇ ਖਰਚ ਪੁਰ ਮੰਹਤ ਗੱਜਾਸਿੰਘ ਜੀ ਅਤੇ ਇੱਕ ਯੋਗ੍ਯ ਬੈਂਡਮਾਸਟਰ ਦੀ ਸਹਾਇਤਾ ਨਾਲ, ਪੱਛਮੀ ਢੰਗ ਤੇ ਲਿਖੇ ਹਨ, ਜਿਸ ਤੋਂ ਸੁਰਾਂ ਦੇ ਚਿੰਨ੍ਹ ਜਾਣਨ ਵਾਲਾ ਆਸਾਨੀ ਨਾਲ ਗਾ ਵਜਾ ਸਕਦਾ ਹੈ. ਦੇਖੋ, ਪੰਨੇ ੩੩੩ ਤੋਂ ੩੫੧.]
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits