| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Rath. ਦੋ ਅਥਵਾ ਚਾਰ ਪਹੀਆਂ ਦੀ ਘੋੜਿਆਂ ਨਾਲ ਖਿਚੀ ਜਾਣ ਵਾਲੀ ਗੱਡੀ, ਇਕ ਵਾਹਨ। chariot, carriage. ਉਦਾਹਰਨ:
 ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ॥ Raga Sireeraag 5, 71, 2:2 (P: 42).
 | 
 
 | SGGS Gurmukhi-English Dictionary |  | chariot, carriage. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.m. chariot; a two wheeled bullock driven light carriage. | 
 
 | Mahan Kosh Encyclopedia |  | ਸੰ. ਨਾਮ/n. ਜਿਸ ਨਾਲ ਛੇਤੀ ਜਾ ਸਕੀਏ. ਦੇਖੋ- ਰਿ ਧਾ। 2. ਦੋ ਅਥਵਾ- ਚਾਰ ਪਹੀਏ ਦੀ ਗੱਡੀ, ਜਿਸ ਉੱਪਰ ਗੋਲ ਆਕਾਰ ਦੀ ਛੱਤ ਹੁੰਦੀ ਹੈ. “ਰਥ ਅ ਅਸ੍ਵ ਨ ਗਜ ਸਿੰਘਾਸਨ.” (ਸਵੈਯੇ ਸ੍ਰੀ ਮੁਖਵਾਕ ਮਃ ੫) 3. ਸ਼ਰੀਰ. ਦੇਹ.{1792} “ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ.” (ਸਵੈਯੇ ਮਃ ੨ ਕੇ) ਸ਼ਰੀਰ (ਰਥ) ਅਤੇ ਆਤਮਿਕ ਵ੍ਰਿੱਤਿ (ਉਨਮਤਿ) ਦੀ ਲਿਵ ਨਿਰੰਕਾਰ ਵਿੱਚ ਰੱਖਕੇ। 4. ਅੰਤਹਕਰਣ। 5. ਯੋਧਾ. ਬਹਾਦੁਰ ਪੁਰੁਸ਼। 6. ਆਨੰਦ. ਪ੍ਰਸੰਨਤਾ. ਖੁਸ਼ੀ. Footnotes:{1792} ਇਸ ਸੰਬੰਧ ਵਿੱਚ ਦੇਖੋ- ਕਰ ਉਪਨਿਸ਼ਦ #੩, ੩-੯ ਅਤੇ ਮਹਾਭਾਰਤ ਵਨ ਪਰਵ ਅ: ੨੧੦, ਸ਼: ੨੫.
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |