Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਰਜ਼ਾ ਵਾਲਾ, ਰਜ਼ਾ ਦਾ ਮਾਲਕ। (2) ਰਜ਼ਾ ਵਿਚ, ਭਾਣੇ ਵਿਚ, ਹੁਕਮ ਵਿਚ। (3) ਤ੍ਰਿਪਤ ਹੋਇਆ, ਅਨੰਦਿਤ (ਮਹਾਨ ਕੋਸ਼) ; ਹੁਕਮ ਮੰਨਣ ਵਾਲਾ (ਸ਼ਬਦਾਰਥ) ; ਹੇ ਰਜ਼ਾ ਦੇ ਮਾਲਕ ਪ੍ਰਭੂ! (ਦਰਪਣ) ਰਜ਼ਾ ਅਨੁਸਾਰ (ਨਿਰਣੈ)। ਉਦਾਹਰਣ: ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ॥ {ਮਾਝ ੫, ੨੦, ੧:੧ (100)}। ਸੇ ਧਨ ਖਸਮੈ ਚਲੈ ਰਜਾਈ॥
|
| English Translation | |
n.f. quilt, also ਰਜ਼ਾਈ.
|
| Mahan Kosh Encyclopedia |
ਰਜਾ ਵਾਲਾ. ਕਰਤਾਰ. "ਹੁਕਮਿ ਰਜਾਈ ਚਲਣਾ". (ਜਪੁ)। (2) ਰਜ਼ਾ. ਹੁਕਮ. ਆਗ੍ਯਾ. "ਕਹੈ ਬਹੁਰ ਮੁਝ ਦੇਹੁ ਰਜਾਈ". (ਨਾਪ੍ਰ)। (3) ਰਜ਼ਾ ਵਿੱਚ. ਭਾਣੇ ਮੇਂ. "ਨਾਨਕ ਰਹਣੁ ਰਜਾਈ". (ਜਪੁ) "ਚਾਲਉ ਸਦਾ ਰਜਾਈ". (ਸੋਰ ਅਃ ਮਃ ੧) "ਜੇ ਧਨ ਖਸਮੈ ਚਲੈ ਰਜਾਈ". (ਮਃ ੩. ਵਾਰ ਸ੍ਰੀ)। (4) ਤ੍ਰਿਪਤ ਹੋਇਆ. ਆਨੰਦ. ਸੰਤੁਸ੍ਟ. "ਜੈਸੇ ਸਚ ਮਹਿ ਰਹਉ ਰਜਾਈ". (ਬਿਲਾ ਮਃ ੧)। (5) {ਸੰਗ੍ਯਾ}. ਲੇਫ. ਲਿਹ਼ਾਫ਼. ਰੂਈਦਾਰ ਓਢਣ ਦਾ ਵਸਤ੍ਰ.
Mahan Kosh data provided by Bhai Baljinder Singh (RaraSahib Wale);
See http://www.ik13.com
|
|