Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Maʼnḏ. 1. ਘਟ, ਥੋੜੇ। 2. ਭੈੜਾ, ਚੰਦਰਾ। 1. less. 2. wicked. 1. ਉਦਾਹਰਨ: ਪਤਿਤ ਪਾਵਨੁ ਨਾਮੁ ਨਰ ਹਰਿ ਮੰਦ ਭਾਗੀਆਂ ਨਹੀਂ ਭਾਇਓ ॥ (ਭਾਵ ਭੈੜੇ). Raga Maalee Ga-orhaa 4, 3, 3:1 (P: 985). 2. ਉਦਾਹਰਨ: ਚਰਨ ਕਮਲ ਰਿਦੈ ਧਾਰਿ ਉਤਰਿਆ ਦੁਖੁ ਮੰਦ ॥ Raga Kaanrhaa 5, 32, 1:1:2 (P: 1304).
|
English Translation |
(1) adj. slow. (2) pref. indicating poswsession as in ਅਕਲਮੰਦ ਦੌਲਤਮੰਦ.
|
Mahan Kosh Encyclopedia |
ਸੰ. मन्द. ਧਾ- ਉਸਤਤਿ ਕਰਨਾ, ਆਨੰਦ ਕਰਨਾ, ਹੰਕਾਰ ਕਰਨਾ, ਥਕਣਾ, ਸੁਸ੍ਤ ਹੋਣਾ, ਚਮਕਣਾ, ਸੌਣਾ, ਚਾਹੁਣਾ। (2) ਵਿ- ਮੂਰਖ. ਬੇਸਮਝ। (3) ਕੋਮਲ. ਨਰਮ। (4) ਰੋਗੀ। (5) ਬਦਨਸੀਬ. ਅਭਾਗਾ। (6) ਥੋੜਾ. ਕਮ. ਘੱਟ। (7) ਨੀਚ. ਕਮੀਨਾ। (8) ਕ੍ਰਿ. ਵਿ- ਧੀਰੇ ਧੀਰੇ. ਹੌਲੀ- ਹੌਲੀ. "ਨਗਰ ਗਰੀ ਗੁਰੁ ਮੰਦ ਪਯਾਨਤ". (ਗੁਪ੍ਰਸੂ)। (9) {ਸੰਗ੍ਯਾ}. ਸ਼ਨਿਗ੍ਰਹ. ਛਨਿੱਛਰ। (10) ਪ੍ਰਬਲ. ਜ਼ੋਰਾਵਰ। (11) ਯਮ। (12) ਫ਼ਾ. __ ਵਿ- ਵਾਲਾ. ਵਾਨ. ਇਸ ਦਾ ਪ੍ਰਯੋਗ ਦੂਜੇ ਸ਼ਬਦ ਦੇ ਅੰਤ ਹੁੰਦਾ ਹੈ, ਜੈਸੇ- ਅਕਲਮੰਦ, ਦੌਲਤਮੰਦ ਆਦਿ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|