Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਮੋਹ ਲੈਣ ਵਾਲੀ। ਉਦਾਹਰਣ: ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ॥ {ਸਿਰੀ ੧, ੧, ੨:੨ (14)}। ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ॥ {ਸੂਹੀ ੧, ਅਸ ੫, ੧*:੨ (752)}।
|
| English Translation | |
adj. f same as pec,; n.f. boatful maiden, lovely woman; enchantress.
|
| Mahan Kosh Encyclopedia |
ਵਿ- ਮੋਹਿਤ ਕਰਨ ਵਾਲੀ। (2) {ਸੰਗ੍ਯਾ}. ਸੁੰਦਰ ਇਸਤ੍ਰੀ. "ਮੋਹਣੀ ਮੁਖਿ ਮਣੀ ਸੋਹੈ". (ਸ੍ਰੀ ਮਃ ੧)। (3) ਅਪਸਰਾ. "ਗਾਵਹਿ ਮੋਹਣੀਆ ਮਨੁ ਮੋਹਨਿ". (ਜਪੁ)। (4) ਮਾਯਾ. "ਨ ਮੋਹੈ ਮੋਹਣੀ". (ਸੂਹੀ ਅਃ ਮਃ ੧)। (5) ਵਿਸਨੁ ਦਾ ਇੱਕ ਅਵਤਾਰ. ਦੇਖੋ, ਮੋਹਨੀ ੫। (6) ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸੋਲਾਂ ਮਾਤ੍ਰਾ, ਹਰੇਕ ਚਰਣ ਦੇ ਆਦਿ ਸਗਣ । ਅਤੇ ਅੰਤ ਮਗਣ. . ਉਦਾਹਰਣ- ਭਰਣੰਕ ਸੁ ਭੇਰੀ ਘੋਰਾਣੰ, ਜਣ ਸਾਵਣ ਭਾਦੋਂ ਮੋਰਾਣੰ, ਰਿਸ ਬਾਹੈ ਗਾਹੈ ਜੋ ਧਾਣੰ, ਰਣ ਰੋਹੈ ਜੋਹੈ ਕ੍ਰੋਧਾਣੰ. (ਰਾਮਾਵ) (ਅ) ਦਸਮਗ੍ਰੰਥ ਵਿੱਚ "ਮੋਦਕ" ਦਾ ਨਾਮਾਂਤਰ ਭੀ "ਮੋਹਣੀ" ਛੰਦ ਹੈ, ਅਰਥਾਤ ਪ੍ਰਤਿ ਚਰਣ ਚਾਰ ਭਗਣ, , , , . ਉਦਾਹਰਣ- ਗੌਰ ਸਰੂਪ ਮਹਾਂ ਛਬਿ ਸੋਹਤ, ਦੇਖਤ ਸੂਰਨ ਕੋ ਮਨ ਮੋਹਤ, ਰੀਝਤ ਤਾਕ ਬਡੇ ਨ੍ਰਿਪ ਐਸਹਿ", ਸੋਭਹਿ" ਕੌਨ ਸਕੈ ਕਹਿ ਕੈਸਹਿ", (ਅਜਰਾਜ).
Mahan Kosh data provided by Bhai Baljinder Singh (RaraSahib Wale);
See http://www.ik13.com
|
|