Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਮੈਨੂੰ। (2) ਮੇਰਾ। (3) ਰੂਪੀ, ਸਮਾਨ। (4) ਮੈਂ। (5) ਵਿਚ, ਭੀਤਰ। (6) ਮੱਧ, ਨਸ਼ਾ, ਸ਼ਰਾਬ (ਫਾ.)। (7) ਅਭਿਮਾਨ, ਹਉਮੈ। (8) ਵਿਆਪਕ। ਉਦਾਹਰਣ: ਅਹਿ ਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ॥ {ਗਉ ੯, ੩, ੧*:੨ (219)}। ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ {ਜਪੁ ੧, ੫:੧੧ (2)}। ਸਭਿ
|
| SGGS Gurmukhi-English Dictionary |
P. pro. Me, my, P. prep. In, within.
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
same as liquor.
|
| Mahan Kosh Encyclopedia |
ਸਰਵ- ਅਹੰ ਮੈਂ. "ਮੈਂ ਆਪਣਾ ਗੁਰੁ ਪੂਛਿਦੇਖਿਆ". (ਸ੍ਰੀ ਮਃ ੧)। (2) {ਸੰਗ੍ਯਾ}. ਅਭਿਮਾਨ. ਹੌਮੈ. "ਨਾ ਮੈ ਨਾਹੀ ਦੋਸਾ". (ਮਃ ੫. ਵਾਰ ਰਾਮ ੨)। (3) ਮਦ. "ਕੇਸਰਿ ਕੁਸਮ ਮਿਰਗਮੈ". (ਤਿਲੰ ਮਃ ੧) ਮ੍ਰਿਗਮਦ. ਕਸਤੂਰੀ। (4) ਸਰਵ- ਮੇਰਾ. "ਜੇ ਤੁਧੁ ਭਾਵੈ ਸਾਹਿਬਾ, ਤੂ ਮੈ, ਹਉ ਤੈਡਾ". (ਆਸਾ ਅਃ ਮਃ ੧)। (5) ਮੁਝੇ. ਮੈਨੂੰ. "ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ". (ਮਾਝ ਮਃ ੪)। (6) ਦੇਖੋ, ਮਯ ੫. "ਗਗਨਮੈ ਥਾਲੁ ਰਵਿ ਚੰਦੁ ਦੀਪਕ ਬਨੇ". (ਸੋਹਿਲਾ) ਆਕਾਸ਼ਰੂਪ ਥਾਲ. "ਜਾਕੇ ਭਗਤ ਆਨੰਦਮੈ". (ਬਸੰ ਮਃ ੫) ਆਨੰਦਰੂਪ। (7) ਵ੍ਯ- ਅੰਦਰ. ਵਿੱਚ ਮੇਂ. "ਜਗਤ ਮੈ ਝੂਠੀ ਦੇਖੀ ਪ੍ਰੀਤਿ". (ਦੇਵ ਮਃ ੯) "ਕਰ ਮੈ ਅਸਿ ਲੈ ਬਰ ਚੰਡ ਸਁਭਾਰ੍ਯੋ". (ਚਡੀ ੧)। (8) ਮਯ ਨਾਮਕ ਅਸਰ. ਦੇਖੋ, ਮਯ ੪. "ਮੈ ਇਕ ਦੈਤ ਹੁਤੋ ਤਿਨ ਆਇਕੈ". (ਕ੍ਰਿਸਨਾਵ)। (9) ਫ਼ਾ. __ ਮਯ. ਸ਼ਰਾਬ. "ਮਨੁ ਮੈਮਤੁ ਮੈਗਲ ਮਿਕਦਾਰਾ". (ਧਨਾ ਮਃ ੩) ਮਨ ਮਯ- ਮੱਤ (ਸ਼ਰਾਬ ਵਿੱਚ ਮਸ੍ਤ) ਹਾਥੀ ਤੁੱਲ ਹੈ। (10) ਸਮੇਤ. ਸਾਥ. ਦੇਖੋ, ਮਯ ੭.
Mahan Kosh data provided by Bhai Baljinder Singh (RaraSahib Wale);
See http://www.ik13.com
|
|