Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Mer. 1. ਸੁਮੇਰ ਪਰਬਤ, ਪੁਰਾਣਾਂ ਅਨੁਸਾਰ ਪ੍ਰਿਥਵੀ ਦੇ ਮੱਧ ਵਿਚਲਾ ਇਕ ਵਡਾ ਪਹਾੜ ਜਿਸ ਉਪਰ ਇੰਦਰ ਕੁਬੇਰ ਆਦਿ ਦੇਵਤਿਆਂ ਦੀਆਂ ਪੁਰੀਆਂ ਹਨ। 2. ਮੇਰਾਪਣ, ਆਪਣਾਪਣ, ਮਮਤਾ। 3. ਪਰਬਤ, ਪਹਾੜ। 4. ਚੋਟੀ, ਸਿਖਰ, ਕਮਲ ਦੇ ਫੁੱਲ ਦਾ ਸਿਖਰ। 5. ਭਾਵ ਦਸਮ ਦੁਆਰ। 1. Sumer mountain, one big mountain under the universe which has the dwellings of Inder, Kuber etc., demigods. 2. myness, mine. 3. mountain. 4. highest point in Lotus flower. 5. mystic orifice in hath Yoga. 1. ਉਦਾਹਰਨ: ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ Japujee, Guru ʼnanak Dev, 35:5 (P: 7). 2. ਉਦਾਹਰਨ: ਮੇਰ ਤੇਰ ਜਬ ਇਨਹਿ ਚੁਕਾਈ ॥ Raga Gaurhee 5, Asatpadee 1, 2:3 (P: 235). 3. ਉਦਾਹਰਨ: ਮੇਰ ਸੁਮੇਰ ਮੋਹੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ ॥ Raga ʼnat ʼnaraain 4, Asatpadee 6, 4:2 (P: 983). ਉਦਾਹਰਨ: ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ ॥ (ਪਰਬਤ). Raga Kaliaan 5, 4, 1:1 (P: 1322). 4. ਉਦਾਹਰਨ: ਬਸੁ ਜਲ ਨਿਤਨ ਵਸਤ ਅਲੀਅਲ ਮੇਰ ਚਚਾ ਗੁਨਰੇ ॥ Raga Maaroo 1, 4, 2:1 (P: 990). 5. ਉਦਾਹਰਨ: ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥ Raga Kedaaraa, Kabir, 3, 1:2 (P: 1123).
|
SGGS Gurmukhi-English Dictionary |
[n.] (from Sk. Merū) mountain
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਮੇਰੂ mountain.
|
Mahan Kosh Encyclopedia |
{ਸੰਗ੍ਯਾ}. ਮੇਰਾਪਨ. ਮਮਤ਼. "ਮੇਰ ਤੇਰ ਜਬ ਇਨਹਿ ਚੁਕਾਈ". (ਗਉ ਅਃ ਮਃ ੫)। (2) ਦੇਖੋ, ਮੇਰੁ. "ਕੇਤੀਆ ਕਰਮਭੂਮੀ ਮੇਰ ਕੇਤੇ". (ਜਪੁ)। (3) ਸੰ. ਮੈਰ. ਵਿ- ਮਸ੍ਤ ਮਖ਼ਮੂਰ. ਦੇਖੋ, ਮੈਰੇਯ. "ਮੇਰ ਚਚਾ ਗੁਨ ਰੇ". (ਮਾਰੂ ਮਃ ੧) ਕਮਲ ਦੀ ਗੁਨਚਰਚਾ ਵਿੱਚ ਮਸ੍ਤ. ਦੇਖੋ, ਚਚਾ ੪. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|