Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਮੁਨੀ, ਸੰਤ, ਸਾਧ, ਰਿਸ਼ੀ। ਉਦਾਹਰਣ: ਆਖਹਿ ਸੁਰਿ ਨਰ ਮੁਨਿ ਜਨ ਸੇਵ॥ {ਜਪੁ ੧, ੨੬:੧੮ (6)}। ਸੌ ਮੁਨਿ ਜਿਮਨ ਕੀ ਦੁਬਿਧਾ ਮਾਰੇ॥ {ਭੈਰ ੩, ੫, ੧:੧ (1128)}। ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾ ਦਿਕ ਬ੍ਰਹਮਾਦਿ ਤਰੇ॥ {ਭੈਰ ੧, ੧, ੧:੧ (1125)}।
|
| SGGS Gurmukhi-English Dictionary |
P. n. Ascetic, hermit, saint
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸੰ. {ਸੰਗ੍ਯਾ}. ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ.¹ "ਸੋ ਮੁਨਿ. ਜਿ ਮਨ ਕੀ ਦੁਬਿਧਾ ਮਾਰੇ". (ਭੈਰ ਮਃ ੩)। (2) ਮਨਨਸ਼ੀਲ ਵਿਚਾਰ ਕਰਨ ਵਾਲਾ। (3) ਸ਼ਿਵ. ਮਹਾਦੇਵ. "ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ". (ਚਰਿਤ੍ਰ ੨੧੫)। (4) ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸਿ), ਸੱਤ ਮੰਨੇ ਹਨ. ਦੇਖੋ, ਸਪਤ ਰਿਖੀ। (5) ਮੌਨ ਧਾਰਨ ਵਾਲਾ ਪੁਰਖ. ਚੁਪ ਕੀਤਾ. ਮੌਨੀ. [¹ਕਿਸ਼੍ਰਨ ਜੀ ਨੇ ਮੁਨਿ ਦਾ ਲੱਛਣ ਕੀਤਾ ਹੈ- दुः खेष्वनुद्बिग्नमनाः सुखेषु विगतस्पृहः वीतराग भय क्रोधः स्थितधीर्मुनिरुच्यते॥ (ਗੀਤਾ ਅਃ ੨. ਸ ੫੬).]
Mahan Kosh data provided by Bhai Baljinder Singh (RaraSahib Wale);
See http://www.ik13.com
|
|