Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Miṯar. ਮਿੱਤਰ, ਦੋਸਤ, ਸਜਨ। friend, well wisher. ਉਦਾਹਰਨ: ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥ Raga Sireeraag 1, 17, 1:1 (P: 20). ਉਦਾਹਰਨ: ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥ (ਹੇ ਮਨ ਮਿੱਤਰ). Raga Gaurhee 4, Vaar 32, Salok, 5, 1:2 (P: 317).
|
SGGS Gurmukhi-English Dictionary |
[P. n.] Friend
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
{ਸੰਗ੍ਯਾ}. ਸਨੇਹ ਕਰਨ ਵਾਲਾ. ਦੋਸ੍ਤ. "ਮਿਤ੍ਰ ਘਣੇਰੇ ਕਰਿ ਥਕੀ". (ਸ੍ਰੀ ਮਃ ੩) ਦੇਖੋ, ਮੀਤ¹ । (2) ਸੂਰਜ. ਪ੍ਰਭਾਕਰ. "ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ²". (ਬਸੰਤ ਸਤਸਈ)। (3) ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ, ਯਾਗ੍ਯਵਲਕ੍ਯ। (4) ਅੱਕ ਦਾ ਪੌਧਾ। (5) ਦੇਖੋ, ਮਿਤ੍ਰਾਵਰੁਣ. [¹ਚਾਣਕ੍ਯ ਨੇ ਆਪਣੇ ਸੂਤ੍ਰਾਂ ਵਿੱਚ ਮਿਤ੍ਰ ਦਾ ਲੱਛਣ ਕੀਤਾ ਹੈ-आपत्सु स्नेहमंयुक्त मित्रम् । (३५) ²ਮਿਤ੍ਰ ਦੀ ਪਛਾਣ ਨਾ ਹੋਣ ਤੋਂ ਹੀ ਨਾਮ ਤੇਰਾ ਉੱਲੂ ਹੋਇਆ ਹੈ. ਭਾਵ-ਜਿਨ੍ਹਾਂ ਨੂੰ ਮਿਤ੍ਰ ਦੀ ਪਰਖ ਨਹੀਂ, ਉਹ ਉੱਲੂ ਹਨ. ਮਿਤ੍ਰ ਸ਼ਬਦ ਵਿੱਚ ਸ਼ਲੇਸ਼ ਹੈ]. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|