Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਰੇਤਲਾ ਇਲਾਕਾ, ਰੇਗਸਤਾਨ। (2) ਤਪਦਾ ਥੱਲ, ਰੇਗਸਤਾਨ ਦਾ ਇਲਾਕਾ ਜਿਥੇ ਬਹੁਤ ਗਰਮੀ ਪੈਂਦੀ ਹੈ। (3) ਨਿਰਜਨ ਬਸ, ਸੁੰਨਾ ਜੰਗਲ, ਉਜਾੜ ਥਾਂ। (4) ਇਕ ਰਾਗ, ਮਾਲ ਕਉਕ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ, ਬਾਕੀ ਦੇ ਸਨ - ਮਸਤ ਅੰਗ, ਮੇਵਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ। ਉਦਾਹਰਣ: ਜੀਤੇ ਪੰਚ ਬੈਰਾ
|
| SGGS Gurmukhi-English Dictionary |
1. n. 2. Sk. n. 1. (from Sk. Marū) desert. 2. lonely place, solitude. 3. Hot, very hot. 4. Son of Rāga Mālkaus
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
(1) adj. fatal, mortal, deadly; unirrigated land or crop, dependent only on rainfall, dry. (2) n.m name of a classical musical measure.
|
| Mahan Kosh Encyclopedia |
{ਸੰਗ੍ਯਾ}. ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ". (ਗੁਪ੍ਰਸੂ)। (2) ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ". (ਮਃ ੧. ਵਾਰ ਮਾਝ)। (3) ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ". (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। (4) ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ. "ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ". (ਗੁਪ੍ਰਸੂ)। (5) ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ". (ਚੰਡੀ ੩)। (6) ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ". (ਗੁਪ੍ਰਸੂ) [¹ਕਈ ਸੰਗੀਤ ਗ੍ਰੰਥਾਂ ਨੇ ਇਸ ਨੂੰ ਸੰਪੂਰਣ ਰਾਗ ਲਿਖਿਆ ਹੈ ਅਤੇ ਸਾਰੇ ਸੁਰ ਸ਼ੁੱਧ ਲਗਦੇ ਹਨ.]
Mahan Kosh data provided by Bhai Baljinder Singh (RaraSahib Wale);
See http://www.ik13.com
|
|