Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Māḏẖa-u. ਮਾਧਵ, ਮਾਇਆ ਤੇ ਮਾਲਕ, ਪ੍ਰਭੂ। Lord of wealth/mammon.
ਉਦਾਹਰਨ:
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥ Raga Goojree 5, Sodar, 5, 1:1 (P: 10).

SGGS Gurmukhi-English Dictionary
[n.] (form Sk. Mādhava( Mā = Lakshmi + dhava = husband, the husband of Lakshmi i.e. Vishnu; in Guru Granth Sahib, it connotes the Lord of Māyā i.e. God
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਮਾਧਵ) ਮਾਯਾ ਦਾ ਧਵ (ਪਤਿ) ਪਾਰਬ੍ਰਹਮ. ਕਰਤਾਰ. “ਮੇਰੇ ਮਾਧਉ ਜੀ! ਸਤਸੰਗਤਿ ਮਿਲੇ ਸੁ ਤਰਿਆ.” (ਸੋਦਰੁ) “ਮਲਿਨ ਭਈ ਮਤਿ, ਮਾਧਵਾ!” (ਗਉ ਰਵਿਦਾਸ) 2. ਮਧੁ ਨਾਮਕ ਯਦੁਵੰਸ਼ੀ ਰਾਜਾ ਦੀ ਕੁਲ ਵਿੱਚ ਹੋਣ ਵਾਲਾ ਕ੍ਰਿਸ਼ਨਦੇਵ। 3. ਮਧੁ (ਵਸੰਤ) ਦਾ ਮਹੀਨਾ. ਵੈਸ਼ਾਖ. “ਜਿਸ ਦਿਨ ਮਾਧਵ ਕੀ ਸੰਕ੍ਰਾਂਤਿ.” (ਗੁਪ੍ਰਸੂ) 4. ਬਸੰਤ ਰੁੱਤ। 5. ਮਹੂਆ. ਮਧੂਕ। 6. ਭੌਰਾ. ਭ੍ਰਮਰ. “ਮਾਧਵ ਭਵਰ ਔ ਅਟੇਰੂ ਕੋ ਕਨ੍ਹੈਯਾ ਨਾਮ.” (ਅਕਾਲ) 7. ਮਧੁ (ਸ਼ਹਦ) ਦਾ ਬਣਿਆ ਹੋਇਆ ਪਦਾਰਥ। 8. ਮਾਧਵਾਨਲ ਦਾ ਸੰਖੇਪ ਨਾਮ. “ਮਾਧਵ ਤੌਨ ਸਭਾ ਮਹਿ ਆਯੋ.” (ਚਰਿਤ੍ਰ ੯੧) 9. ਮਾਧਵਨਲ ਦੀ ਵੰਸ਼ ਦੇ ਲੋਕ (ਭਾਟੜੇ) ਭੀ ਮਾਧਵ ਸੱਦੇ ਜਾਂਦੇ ਹਨ. ਮਹਾਰਾਜ ਰਣਜੀਤ ਸਿੰਘ ਜੀ ਦੀ ੭ ਅੱਸੂ ਸੰਮਤ ੧੮੬੬ ਨੂੰ ਦਿੱਤੀ ਹੋਈ ਇੱਕ ਸਨਦ, ਜੋ ਧਾਰੀਵਾਲ ਦੇ ਭਾਟੜੇ ਪਾਸ ਹੈ, ਉਸ ਵਿੱਚ ਮਾਧਵ ਸ਼ਬਦ ਵਰਤਿਆ ਹੈ। 10. ਦੇਖੋ- ਮਾਧਵਾਚਾਰਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits