Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਮਹਲ ਆਲੀਸ਼ਾਨ ਘਰ, ਨਿਵਾਸ ਸਥਾਨ। (2) (ਭਾਵ) ਹਿਰਦੇ ਵਿਚ। ਉਦਾਹਰਣ: ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ॥ {ਸਿਰੀ ੧, ਅਸ ੧੬, ੩:੧ (63)}। ਮਹਲਾ ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ॥ {ਮਾਰੂ ੩, ਸੋਲਾ ੧੪, ੧੪:੩ (1058)}।
|
| English Translation | |
n.m. term followed by numeral indicating Guru-authors of hymns in Guru Granth Sahib.
|
| Mahan Kosh Encyclopedia |
{ਸੰਗ੍ਯਾ}. ਮਹਿਲ ਵਿੱਚ ਰਹਿਣ ਵਾਲੀ, ਨਾਰੀ. ਇਸਤ੍ਰੀ। (2) ਭਾਰਯਾ. ਪਤਨੀ. "ਗੜ ਮੰਦਰ ਮਹਲਾ ਕਹਾਂ?" (ਓਅੰਕਾਰ)। (3) ਦੇਖੋ, ਮਹਲ ੧. ਅਤੇ ੮. "ਗੁਰਬਾਣੀ ਵਿੱਚ ਸਤਿਗੁਰਾਂ ਨੇ ਆਪਣੇ ਲਈ ਮਹਲਾ ਸ਼ਬਦ ਵਰਤਿਆ ਹੈ. ਮਹਲਾ ਦੇ ਅੰਤ ਜੋ ਅੰਗ ਹੋਵੇ ਉਸ ਤੋਂ ਗੁਰੂ ਸਾਹਿਬ ਦਾ ਨਾਮ ਜਾਣਨਾ ਚਾਹੀਏ, ਜਿਵੇਂ- ਮਹਲਾ ੧. ਸ਼੍ਰੀ ਗੁਰੂ ਨਾਨਕ ਦੇਵ, ਮਹਲਾ ੯. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਆਦਿ.
Mahan Kosh data provided by Bhai Baljinder Singh (RaraSahib Wale);
See http://www.ik13.com
|
|