Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Mėhal. 1. ਘਰ, ਨਿਵਾਸ ਸਥਾਨ, ਵਡਾ (ਆਲੀਸ਼ਾਨ, ਘਰ)। 2. ਪਦਵੀ, ਅਧਿਕਾਰ। 3. ਇਸਤ੍ਰੀ। 1. palace, place of residence, mansion. 2. status, position. 3. wife, bride. 1. ਉਦਾਹਰਨ: ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥ (ਭਾਵ ਸਰੀਰ). Raga Maajh 3, Asatpadee 28, 7:1 (P: 126). ਉਦਾਹਰਨ: ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ Raga Gaurhee 5, Chhant 2, 1:1 (P: 248). ਉਦਾਹਰਨ: ਮਹਰਮ ਮਹਲ ਨ ਕੋ ਅਟਕਾਵੈ (ਬਾਦਸ਼ਾਹ ਦਾ, ਨਿਵਾਸ ਸਥਾਨ). Raga Gaurhee Ravidas, 2, 3:2 (P: 345). 2. ਉਦਾਹਰਨ: ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥ Raga Gaurhee 5, Baavan Akhree, 27:3 (P: 255). 3. ਉਦਾਹਰਨ: ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥ Raga Goojree 3, Vaar 21, Salok, 3, 1:2 (P: 517). ਉਦਾਹਰਨ: ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰਬਾਰੇ ॥ Raga Vadhans 1, Alaahnneeaan 3, 5:3 (P: 580).
|
SGGS Gurmukhi-English Dictionary |
[P. n.] Palace.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅ਼. __ ਮਹ਼ਲ. {ਸੰਗ੍ਯਾ}. ਹ਼ਲੂਲ (ਉਤਰਨ) ਦੀ ਥਾਂ. ਘਰ. ਰਹਣ ਦਾ ਅਸਥਾਨ. ਪਾਸਾਦ। (2) ਭਾਵ- ਅੰਤਹਕਰਣ. "ਮਹਲ ਮਹਿ ਬੈਠੇ ਅਗਮ ਅਪਾਰ". (ਮਲਾ ਮਃ ੧)। (3) ਮੌਕ਼ਅ. ਯੋਗ੍ਯ ਸਮਾਂ. "ਮਹਲੁ ਕੁਮਹਲੁ ਨ ਜਾਣਨੀ ਮੁਰਖ ਆਪਣੈ ਸੁਆਇ" (ਮਃ ੩. ਵਾਰ ਸੋਰ)। (4) ਅਸਥਾਨ. ਜਗਾ. ਥਾਂ. "ਏਕ ਮਹਲਿ ਤੂੰ ਪੰਡਿਤ ਵਕਤਾ ਏਕ ਮਹਲਿ ਬਲੁ ਹੋਤਾ". (ਗਉ ਮਃ ੫)। (5) ਨਿਜਪਦ. ਨਿਰਵਾਣ. "ਅੰਮ੍ਰਿਤੁ ਪੀਵਹਿ, ਤਾ ਸੁਖ ਲਹਹਿ ਮਹਲੁ". (ਸ੍ਰੀ ਮਃ ੩)। (6) ਅਧਿਕਾਰ. ਪਦਵੀ. ਰੁਤਬਾ. "ਟਹਲ ਮਹਲ ਤਾਕਉ ਮਿਲੈ ਜਾਕਉ ਸਾਧੁ ਕ੍ਰਿਪਾਲੁ". (ਬਾਵਨ)। (7) ਨਿਵਾਸ. ਇਸਥਿਤੀ. "ਹਰਿ ਮਹਲੀ ਮਹਲੁ ਪਾਇਆ". (ਮਾਰੂ ਮਃ ੫) "ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ". (ਸੋਹਿਲਾ)। (8) ਦਬਿਸ੍ਤਾਨੇ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਹ਼ਲੂਲ (__) ਦਾ ਥਾਂ ਮਹਲ ਹੈ. ਇਸੇ ਲਈ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਜਾਨਸ਼ੀਨ ਮਹਲ ਕਹੇ ਜਾਂਦੇ ਹਨ ਕਿ ਇੱਕ ਗੁਰੂ ਆਪਣੇ ਤਾਈਂ ਦੂਜੇ ਵਿੱਚ ਹ਼ਲੂਲ (ਉਤਾਰਦਾ) ਹੈ, ਭਾਵ- ਲੀਨ ਕਰਦਾ ਹੈ। (9) ਮਹਲਾ (ਇਸਤ੍ਰੀ) ਲਈ ਭੀ ਮਹਲ ਸ਼ਬਦ ਆਇਆ ਹੈ. "ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ". (ਮਃ ੧. ਵਾਰ ਮਾਰੂ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|