Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Maḏẖ(u). 1. ਸ਼ਹਿਦ। 2. ਇਕ ਦੈਂਤ ਜਿਸਨੂੰ ਵਿਸ਼ਨੂੰ ਨੇ ਮਾਰਿਆ ਸੀ। 3. ਮਿਠੀ, ਮਧੁਰ। 4. ਭੈਰਉ ਰਾਗ ਦੇ ਅਠ ਪੁਤਰਾਂ ਵਿਚੋਂ ਇਕ, ਬਾਕੀ ਸਤ ਹਨ: ਪੰਚਮ, ਹਰਖ ਦਿਸਾਖ, ਬੰਗਾਲਮ, ਮਾਧਵ, ਲਲਤ ਤੇ ਬਿਲਾਵਲ। 1. honey. 2. devil Madhu. 3. sweet. 1. one of the styles of Raag Bharav. 1. ਉਦਾਹਰਨ: ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥ Raga Sireeraag 1, 26, 2:2 (P: 23). 2. ਉਦਾਹਰਨ: ਮਧੁ ਸੂਦਨ ਮੇਰੇ ਮਨ ਤਨ ਪ੍ਰਾਨਾ ॥ Raga Maajh 4, 2, 1:1 (P: 94). 3. ਉਦਾਹਰਨ: ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥ Raga Raamkalee 5, 7, 1:2 (P: 884). 4. ਉਦਾਹਰਨ: ਬੰਗਾਲਮ ਮਧੁ ਮਾਧਵ ਗਾਵਹਿ ॥ Raagmaalaa 1:10 (P: 1429).

SGGS Gurmukhi-English Dictionary
[Var.] From Madha
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. {ਸੰਗ੍ਯਾ}. ਸ਼ਰਾਬ. ਮਦ੍ਯ। (2) ਸ਼ਹਦ. ਮਾਧ੍ਵੀਕ. ਮਾਕ੍ਸ਼ਿਕ. ਮਧੁ ਲਹੂ ਦੇ ਵਿਕਾਰ ਹਟਾਉਂਦਾ ਹੈ. ਨੇਤ੍ਰਾਂ ਦੀ ਜੋਤ ਵਧਾਉਂਦਾ ਹੈ. ਵਸੰਤ ਰੁੱਤ ਦੈ ਸ਼ਹਦ ਹੋਰ ਰੁੱਤਾਂ ਤੋ, ਉੱਤਮ ਹੁੰਦਾ ਹੈ. L. Mel (honey). "ਮਧੁ ਲੀਨੋ, ਮੁਖਿ ਦੀਨੋ ਛਾਰੁ". (ਸਾਰ ਨਾਮਦੇਵ)। (3) ਚੇਤ ਦਾ ਮਹੀਨਾ. "ਮਧੁ ਮਾਸ ਕੀ ਪੂਰਨਮਾਸੀ". (ਗੁਪ੍ਰਸੂ)। (4) ਜਲ। (5) ਮਿੱਠਾ ਰਸ। (6) ਦੁੱਧ। (7) ਮਹੂਆ ਬਿਰਛ। (8) ਮੁਲੱਠੀ। (9) ਲੇਲਾ ਦਾ ਪੁਤ੍ਰ ਇੱਕ ਦੈਤ, ਜੋ ਲਵਣਾਸੁਰ ਦਾ ਪਿਤਾ ਸੀ. ਇਸ ਦੀ ਵਸਾਈ ਮਧੁਪੁਰੀ (ਮਥੁਰਾ) ਇਤਿਹਾਸ ਪ੍ਰਸਿੱਧ ਹੈ. ਦੇਖੋ ਰਾਮਾਯਣ ਕਾਂਡ ੭, ਅਃ ੬੧। (10) ਕੈਟਭ ਦੈਤ ਦਾ ਭਾਈ. ਮਹਾਭਾਰਤ ਅਤੇ ਕਾਲਿਕਾ ਪੁਰਾਣ¹ ਵਿੱਚ ਕਥਾ ਹੈ ਕਿ ਮਧੁ ਅਤੇ ਕੰਟਭ ਵਿਸਨੁ ਦੇ ਕੰਨ ਵਿੱਚੋਂ ਉਪਜੇ, ਜਦਕਿ ਉਹ ਸੁੱਤਾ ਪਿਆ ਸੀ, ਅਰ ਬ੍ਰਹਮਾ੍ ਜੋ ਅਜੇ ਨਾ ਭਿਕਮਲ ਵਿੱਚੋਂ ਜੰਮਿਆ ਹੀ ਸੀ, ਉਸ ਦੇ ਖਾਣ ਨੂੰ ਲਪਕੇ, ਇਸ ਪੁਰ ਵਿਸਨੁ ਨੇ ਦੋਹਾਂ ਨੂੰ ਮਾਰਿਆ, ਜਿਸ ਤੋਂ ਨਾਮ ਮਧੁਸੂਦਨ ਅਤੇ ਕੈਟਭਜਿਤ ਹੋਇਆ. "ਸਹਸਬਹੁ ਮਧੁ ਕੀਟ ਮਹਿ ਖਾਸਾ". (ਗਉ ਅਃ ਮਃ ੧) ਸਹਸ੍ਰਵਾਹੁ, ਮਧੁ, ਕੈਟਭ ਅਤੇ ਮਹਿਖਾਸੁਰ. ਹਰਿਵੰਸ਼ ਵਿੱਚ ਲਿਖਿਆ ਹੈ ਕਿ ਸੰਧੁ ਅਤੇ ਕੈਟਭ ਦੀ ਮਿੰਜ (ਮੇਦਾ) ਜੋ ਸਮੁੰਦਰ ਤੇ ਫੈਲੀ, ਉਸ ਤੋਂ ਪ੍ਰਿਥਿਵੀ ਬਣੀ ਅਰ ਮੋਦਿਨੀ ਨਾਮ ਦਾ ਮੂਲ ਭੀ ਇਹੀ ਹੈ. ਰਾਮਾਯਣ ਵਿੱਚ ਲੇਖ ਹੈ ਕਿ ਬ੍ਰਹਮਾ ਦੀ ਕੰਨ ਮੈਲ ਤੋਂ ਮਧੁ ਅਤੇ ਕੈਟਭ ਪੈਦਾ ਹੋਏ. ਦਸਮਗ੍ਰੰਥ ਵਿੱਚ ਇਸੇ ਦਾ ਅਨੁਵਾਦ ਹੈ. "ਏਕ ਸ੍ਵਰਣ ਤੇ ਮੈਲ ਨਿਕਾਰਾ। ਤਾਂਤੇ ਮਧੁ ਕੈਟਭ ਤਨ ਧਾਰਾ". (ਵਿਚਿਤ੍ਰ) ਦੇਖੋ, ਕੈਟਭ ੨। (11) ਇੱਕ ਪ੍ਰਤਾਪੀ ਯਾਦਵ, ਜਿਸ ਤੋਂ ਮਾਧਵ ਗੋਤ੍ਰ ਚੱਲਿਆ, ਜਿਸ ਵਿੱਚ ਕ੍ਰਿਸਨ ਜੀ ਸਨ। (12) ਘੀ। (13) ਅਮ੍ਰਿਤ। (14) ਆਕਾਸ਼। (15) ਸ਼ੁਭਾਸ਼ੁਭ ਕਰਮ। (16) ਵਿ- ਪ੍ਰਿਯ, ਜੋ ਮਨ ਨੂੰ ਭਾਵੇ. "ਮਧੁ ਬਾਸੁਰੀ ਬਾਜੈ". (ਰਾਮ ਮਃ ੫) [¹ਦੇਖੋ ਕਾਲਿਕਾ ਪੁਰਾਣ ਅਃ ੬੧].


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits