Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਭੈਰਉ ਰਾਗ। ਉਦਾਹਰਣ: ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ॥ {ਰਾਗ ੧:੧੨ (1429)}।

Mahan Kosh Encyclopedia
ਸੰ. ਭੈਰਵ. ਵਿ- ਡਰਾਉਣਾ. ਭੈਦਾਇਕ "ਰਨ ਭੈਰਵ ਭੇਰਿ ਬਜਾਇ ਨਗਾਰੇ". (ਚਰਿਤ੍ਰ ੧)। (2) {ਸੰਗ੍ਯਾ}. ਸ਼ਿਵ. ਰੁਦ੍ਰ. "ਭੈਰਵ ਕਹੂੰ ਠਾਢ ਭੁੰਕਾਰੈ". (ਚਰਿਤ੍ਰ ੪੦੪)। (3) ਰੁਦ੍ਰ ਦਾ ਹੀ ਇੱਕ ਭੇਦ, ਜੋ ਕੁੱਤੇ ਦੀ ਸਵਾਰੀ ਕਰਦਾ ਹੈ. "ਭੈਰਉ ਭੂਤ ਸੀਤਲਾ ਧਵੈ". (ਗੌਡ ਨਾਮਦੇਵ) ਪੁਰਾਣਾਂ ਵਿੱਚ ਭੈਰਵ ਦੇ ਅੱਠ ਰੂਪ ਲਿਖੇ ਹਨ- ਅਸਿਤਾਂਗ, ਸੰਹਾਰ, ਰੁਰੁ, ਕਾਲ, ਕ੍ਰੋਧ, ਤਾਮਚੂੜ, ਚੰਦ੍ਰਚੂੜ ਅਤੇ ਮਹਾਨ੍‌.¹ "ਕਹੂੰ ਭੈਰਵੀ ਭੂਤ ਭੈਰੋਂ ਬਕਾਰੈ". (ਵਿਚਿਤ੍ਰ)। (4) ਇੱਕ ਰਾਗ, ਜਿਸ ਦੀ ਛੀ ਰਾਗਾਂ ਵਿੱਚ ਗਿਣਤੀ ਹੈ. ਇਹ ਸੰਪੂਰਣਜਾਤਿ ਦਾ ਮਾਰਗੀ (ਮਾਰਗੀਯ) ਹੈ. ਇਸ ਦੇ ਆਲਾਪ ਦਾ ਵੇਲਾ ਪ੍ਰਾਤਹਕਾਲ ਹੈ. ਭੈਰਵ ਦੇ ਸੁਰ ਹਨ- ਰਿਸਭ ਅਤੇ ਧੈਵਤ ਕੋਮਲ. ਆਰੋਹੀ ਵਿੱਚ ਰਿਸਭ ਕੋਮਲਤਰ. ਅਰ- ਸੜਜ ਗਾਂਧਾਰ ਮੱਧਮ ਪੰਚਮ ਨਿਸਾਦ ਸ਼ੁੱਧ. ਇਸ ਵਿੱਚ ਵਾਦੀ ਸੁਰ ਧੈਵਤ ਅਤੇ ਸੰਵਾਦੀ ਰਿਸਭ ਹੈ. ਆਰੋਹੀ- ਸ ਰਾ ਗ ਮ ਪ ਧਾ ਨ ਸ. ਅਵਰੋਹੀ- ਸ ਨ ਧਾ ਪ ਮ ਗ ਰਾ ਸ ਧਾ ਧਾ ਪ ਧਾ ਧਾ ਪ ਮ ਗ ਰਾ ਗ ਮ ਗ ਰਾ ਰਾ ਰਾ ਸ. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਰਾਗਾਂ ਵਿੱਚ ਭੈਰਉ ਦਾ ਚੌਬੀਹਵਾਂ ਨੰਬਰ ਹੈ। ² ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਆਤਮਗਿਆਨੀ ਅਨੰਨ ਸਿੱਖ ਭਾਈ ਭੈਰੋ, ਜਿਸ ਦੀ ਕਥਾ "ਦਬਿਸ੍ਤਾਨਿ ਮਜ਼ਾਹਬ" ਵਿੱਚ ਆਉਂਦੀ ਹੈ. ਦੇਖੋ, ਨੈਣਾਦੇਵੀ. [¹ਤੰਤ੍ਰਸਾਰ ਵਿੱਚ ਇਹ ਅੱਠ ਭੈਰਵ ਹਨ-ਅਸਿਤਾਂਗ, ਰੁਰੁ, ਚੰਡ, ਕ੍ਰੋਧ, ਉਨਮੱਤ, ਕ੍ਸ਼੍‍ਪਾਲੀ, ਭੀਸ਼ਣ ਅਤੇ ਸੰਹਾਰ. ²ਹਨੁਮੰਤ ਮਤ ਅਨੁਸਾਰ ਇਹ ਪੰਜ ਸੁਰ ਦਾ ਰਾਗ ਹੈ. ਧੈਵਤ, ਨਿਸਾਦ, ਸੜਜ, ਗਾਂਧਾਰ ਅਤੇ ਮਧ੍ਯਮ.]
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits