Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Bẖū. 1. ਪ੍ਰਿਥਵੀ, ਧਰਤੀ। 2. ਭੂਤ (ਤਤ) ਦਾ ਸੰਖੇਪ। 1. earth, spheres. 2. elements. 1. ਉਦਾਹਰਨ: ਕਈ ਕੋਟਿ ਦੇਸ ਭੂ ਮੰਡਲ ॥ Raga Gaurhee 5, Sukhmanee 10, 3:6 (P: 275). ਉਦਾਹਰਨ: ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥ Raga Maaroo 5, 22, 3:2 (P: 1006). 2. ਉਦਾਹਰਨ: ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ ॥ Raga Gaurhee 5, Thitee, 12:6 (P: 299).

SGGS Gurmukhi-English Dictionary
[n.] (from Sk. Bhūta) element
SGGS Gurmukhi-English Data provided by Harjinder Singh Gill, Santa Monica, CA, USA.

English Translation
combining form. indicating earth, land, world, n.m. earth.

Mahan Kosh Encyclopedia

ਸੰ. ਧਾ- ਹੋਣਾ, ਪੈਦਾ ਹੋਣਾ. (ਦੇਖੋ, ਅਭੂ) ਸਮਝਣਾ, ਢੂੰਢਣਾ, ਦਿਖਾਈ ਦੇਣਾ, ਅਧਿਕ ਹੋਣਾ, ਘੇਰਨਾ, ਪਾਲਨ ਕਰਨਾ, ਥਾਪਣਾ, ਜਿੱਤਣਾ, ਇਕੱਠਾ ਕਰਨਾ। (2) {ਸੰਗ੍ਯਾ}. ਪ੍ਰਿਥਿਵੀ। (3) ਇੱਕ ਦੀ ਗਿਣਤੀ, ਕਿਉਂਕਿ ਪ੍ਰਿਥਿਵੀ ਇੱਕ ਮੰਨੀ ਹੈ। (4) ਅਸਥਾਨ. ਥਾਂ। (5) ਯਗ੍ਯ ਦੀ ਅਗਨਿ। (6) ਭੂਤ (ਤਤ੍ਵ) ਦਾ ਸੰਖੇਪ. "ਪੰਚ ਭੂ ਨਾਇਕੋ ਆਪਿ ਸਿਰੰਦਾ". (ਸੂਹੀ ਛੰਤ ਮਃ ੧)। (7) ਸੰ. ਭ੍ਰ. ਭ੍ਰਿਕੁਟਿ. ਭੌਂਹ. "ਰੰਕ ਕਰਹਿ ਰਾਜਾ ਭੂਬੰਕ". (ਗੁਪ੍ਰਸੂ) ਟੇਢੀ ਭੌਂਹ ਕਰਕੇ ਰਾਜੇ ਨੂੰ ਰੰਕ (ਕੰਗਾਲ) ਕਰ ਦਿੰਦਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits