Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bẖāvnī. 1. ਚੰਗਾ ਲਗਣਾ, ਭਾਉਣਾ। 2. ਭਾਵਨਾ, ਸ਼ਰਧਾ, ਪਿਆਰ। 3. ਸੰਸਕਾਰ। 4. ਨੀਅਤ। 5. ਭਾਵੀ। 1. pleases, likes. 2. devotion, faith, reverance. 3. residuals of past births. 4. faith. 5. fortune. 1. ਉਦਾਹਰਨ: ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥ (ਭਾਉਂਣਾ, ਚੰਗਾ ਲਗਣਾ). Raga Sireeraag 1, Asatpadee 1, 6:1 (P: 53). 2. ਉਦਾਹਰਨ: ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥ Raga Gaurhee 4, Vaar 1, Salok, 4, 1:2 (P: 300). ਉਦਾਹਰਨ: ਹਰਿ ਜਸੁ ਲਿਖਹਿ ਲਾਇ ਭਾਵਨੀ ਸੇਹਸਤ ਪਵਿਤਾ ॥ Raga Gaurhee 5, Vaar 19:2 (P: 322). 3. ਉਦਾਹਰਨ: ਕਰਮ ਭਾਵਨੀ ਸੰਗ ਲੀਨ ॥ Raga Basant, Kabir, 6, 2:2 (P: 1195). 4. ਉਦਾਹਰਨ: ਸਾਧ ਸੰਗਿ ਰਾਮਈਆ ਰਸੁ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ॥ Raga Malaar 5, 25, 2:2 (P: 1272). 5. ਉਦਾਹਰਨ: ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥ Salok, Kabir, 207:2 (P: 1375).

Mahan Kosh Encyclopedia

{ਸੰਗ੍ਯਾ}. ਖ਼ਿਆਲ. ਸੰਕਲਪ. "ਆਪਨੋ ਭਾਵਨੁ ਕਰਿ. ਮੰਤ੍ਰਿਨ ਦੂਸਰੋ ਧਰਿ". (ਸਵੈਯੇ ਸ੍ਰੀ ਮੁਖਵਾਕ ਮਃ ੫) "ਭਾਵਨੁ ਤਿਆਗਿਓ ਰੀ ਤਿਆਗਿਓ". (ਗਉ ਮਃ ੫) "ਭਾਵਨੁ ਦੁਬਿਧਾ ਦੂਰਿਟਰਹੁ". (ਬਿਲਾ ਮਃ ੫)। (2) ਭਾਵਨਾ. ਸ਼੍ਰੱਧਾ. "ਭਾਵਨ ਕੋ ਹਰਿਰਾਜਾ". (ਸੋਰ ਰਵਿਦਾਸ) "ਭਾਵਨੀ ਸਾਧਸੰਗੇਣ ਲਭੰਤੰ". (ਗਾਥਾ)। (3) ਧ੍ਯਾਨ. ਚਿੰਤਨ. "ਭਾਵਨ ਪਾਤੀ ਤ੍ਰਿਪਤ ਕਰੈ". (ਸੂਹੀ ਮਃ ੧)। (4) ਭਾਵ ਦੇ ਅਨੁਸਾਰ ਅਭ੍ਯਾਸ. ਅ਼ਮਲ. "ਸੁਹੇਲਾ ਕਹਨੁ ਕਹਾਵਨੁ। ਤੇਰਾ ਬਿਖਮੁ ਭਾਵਨੁ". (ਸ੍ਰੀ ਮਃ ੫)। (5) ਵਿ- ਭਾਵਨੀਯ. ਭਾਉਣ ਵਾਲਾ. ਪਿਆਰਾ. "ਭਾਵਨ ਨਾਹਿ ਹਹਾ ਘਰ ਮਾਈ". (ਕ੍ਰਿਸਨਾਵ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits