Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖāᴺṯ(i). 1. ਪ੍ਰਕਾਰ, ਤਰੀਕੇ, ਢੰਗ। 2. ਵਾਂਗ। 3. ਭਾਉਂਦਾ, ਚੰਗਾ ਲਗਦਾ। 4. ਵਖ ਵਖ ਤਰ੍ਹਾਂ ਦੀ ਰਚਨਾ। 1. different, of ma ny kinds. 2. like. 3. pleasing. 4. different types. ਉਦਾਹਰਨਾ: 1. ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥ (ਪ੍ਰਕਾਰ). Raga Gaurhee 5, 121, 1:1 (P: 204). ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ ਤੂ ਆਪੇ ਹੀ ਜਾਨਹਿ ਅਪਨੀ ਭਾਂਤਿ ॥ (ਤਰੀਕੇ, ਢੰਗ). Raga Saarang 5, 8, 1:2 (P: 1200). 2. ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ ਪ੍ਰਿਅ ਦੇਸਾਂਗਿਓ ॥ Raga Saarang 5, 5, 2:1 (P: 1204). 3. ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥ Raga Kaanrhaa 5, 15, 1:1 (P: 1301). 4. ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ ॥ Raga Parbhaatee 3, 6, 1:1 (P: 1334).
|
SGGS Gurmukhi-English Dictionary |
[Var.] Of Bhâti
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਭਾਤਿ, ਭਾਤੀ, ਭਾਂਤੀ) ਨਾਮ/n. ਪ੍ਰਕਾਰ. ਰੀਤਿ. ਢੰਗ. “ਭਾਤਿ ਭਾਤਿ ਬਨ ਬਨ ਅਵਗਾਹੇ.” (ਮਾਝ ਮਃ ੫) “ਅਨਿਕ ਭਾਂਤਿ ਹੋਇ ਪਸਰਿਆ.” (ਗਉ ਥਿਤੀ ਮਃ ੫) “ਹੋਰਤੁ ਕਿਤੈ ਨ ਭਾਤੀ ਜੀਉ.” (ਮਾਝ ਮਃ ੫) “ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ.” (ਆਸਾ ਮਃ ੧) “ਸਬਹਿਂ ਸੁਹਾਤੀ ਕਹੀ ਚਾਹਿਯਤ ਬਾਤ, ਤਾਹੂੰ ਬਾਤ ਕਹਿਬੇ ਮੇ ਏਕ ਭਾਂਤਿ ਚਾਹਿਯਤ ਹੈ.” (ਅਮਰੇਸ਼) 2. ਸੰ. ਭਾਤਿ. ਸ਼ੋਭਾ. ਚਮਕ. ਮਨੋਹਰਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|