Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖalo. 1. ਚੰਗੀ, ਭਲੀ। 2. ਨੇਕੀ। 3. ਨੇਕ, ਚੰਗਾ। 1. sublime, auspicious. 2. virtue. 3. virtuous.
ਉਦਾਹਰਨਾ:
1. ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥ Raga Sireeraag 1, Asatpadee 13, 8:2 (P: 62).
2. ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥ Raga Sorath 5, 17, 3:1 (P: 613).
ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥ Raga Dhanaasaree 9, 4, 1:1 (P: 685).
3. ਸਦ ਜੀਵਨੁ ਭਲੋ ਕਹਾਂਹੀ ॥ Raga Sorath, Kabir, 6, 1:3 (P: 655).
ਜਉ ਦੇਖੈ ਛਿਦ੍ਰੁ ਤਉ ਨਿੰਦਕੁ ਉਮਾਹੈ ਭਲੋ ਦੇਖਿ ਦੁਖ ਭਰੀਐ ॥ (ਭਲਾ ਪੁਰਸ਼, ਨੇਕ ਪੁਰਸ਼). Raga Bilaaval 5, 95, 1:1 (P: 823).

Mahan Kosh Encyclopedia

(ਭਲੁ, ਭਲੇਰੜਾ, ਭਲੇਰਾ, ਭਲੇਰੀ) ਵਿ. ਭਲਿਆਈ ਵਾਲਾ. ਹੱਛਾ. ਭਲਾ. ਭਲੀ. ਚੰਗੀ. “ਕਰਤਬ ਕਰਨਿ ਭਲੇਰਿਆ ਮਦਮਾਇਆ ਸੁਤੇ.” (ਮਃ ੫ ਵਾਰ ਗਉ ੨) “ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ.” (ਮਃ ੫ ਵਾਰ ਗਉ ੨) ਭਾਵੇਂ ਸੁਹਾਵਨੀ ਰੁੱਤ ਹੈ, ਪਰ ਧਿੱਕਾਰ ਯੋਗ੍ਯ ਹੈ। 2. ਸਜਾਵਟ ਵਾਲਾ. ਸ਼ੋਭਾ ਸਹਿਤ. “ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ.” (ਮਃ ੪ ਵਾਰ ਗਉ ੧) ਭਾਵੇਂ ਮੂੰਹ ਚੋਪੜੇ ਸਿੰਗਾਰੇ ਭਲੇ ਭਾਸਦੇ ਹਨ। 3. ਵ੍ਯ. ਵਾਹਵਾ! ਖ਼ੂਬ. “ਭਲੋ ਭਲੋ ਸਭੁਕੋ ਕਹੈ.” (ਸ. ਕਬੀਰ) 4. ਸਿੰਧੀ. ਭਲੁ. ਭੋਜਨ. ਖਾਣ ਯੋਗ੍ਯ ਪਦਾਰਥ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits