Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bẖarthar(i). ਗੋਰਖ ਦਾ ਚੇਲਾ, ਇਕ ਜੋਗੀ ਜੋ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ। one of the disciple of Yogi Gorakh. ਉਦਾਹਰਨ: ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥ Raga Aaasaa 1, 37, 4:2 (P: 360).
|
SGGS Gurmukhi-English Dictionary |
Name of a Yogi, a desciple of Gorakha Nath
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. भर्तृहरि- ਭਿਰ੍ਤ੍ਹ੍ਹਹਰਿ. ਧਾਰਾ ਨਗਰੀ ਦਾ ਰਾਜਾ, ਮਹਾਰਾਜਾ ਵਿਕ੍ਰਮਾਦਿਤ੍ਯ ਉੱਜਯਨਪਤਿ ਦਾ ਭਾਈ, ਜੋ ਸੰਸਕ੍ਰਿਤ ਦਾ ਮਹਾਨ ਪੰਡਿਤ ਸੀ.¹ ਇਹ ਆਪਣੀ ਇਸਤ੍ਰੀ ਦਾ ਵ੍ਯਭਿਚਾਰ ਦੇਖਕੇ ਅਜਿਹਾ ਉਪਰਾਮ ਹੋਇਆ ਕਿ ਰਾਜ ਤਿਆਗਕੇ ਯੋਗੀ ਬਣਗਿਆ. ਇਸ ਦੇ ਰਚੇ ਸ਼੍ਰਿੰਗਾਰਸ਼ਤਕ, ਨੀਤਿਸ਼ਤਕ ਅਤੇ ਵੈਰਾਗ੍ਯਸ਼ਤਕ ਮਨੋਹਰ ਗ੍ਰੰਥ ਹਨ. "ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ". (ਚਰਿਤ੍ਰ ੨੦੯)। (2) ਇੱਕ ਯੋਗੀ, ਜਿਸ ਦੀ ਗੁਰੂ ਨਾਨਕਦੇਵ ਨਾਲ ਚਰਚਾ ਹੋਈ. "ਕਹੁ ਨਾਨਕ ਸੁਣਿ ਭਰਥਰਿ ਜੋਗੀ". (ਆਸਾ ਮਃ ੧) [¹ਰਾਜਾਵਲੀ ਵਿੱਚ ਲਿਖਿਆ ਹੈ ਕਿ ਇਹ ਦਾਸੀ ਦੇ ਪੇਟੋਂ ਗੰਧਰਵਸੇਨ ਦਾ ਪੁਤ੍ਰ ਸੀ]. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|