Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਪਤੀ। ਉਦਾਹਰਣ: ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ॥ {ਜੈਤ ੫, ਛੰਤ ੧, ੩:੬ (704)}। ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ॥ {ਸਿਰੀ ੩, ੪੬, ੨:੨ (31)}।

Mahan Kosh Encyclopedia
ਸੰ. ਭਿਰ੍‍ਤ੍ਰ (भर्तृ) ਅਤੇ ਭਰ੍‍ਤਾ (भर्त्त्) ਇਸ ਦਾ ਬਹੁਵਚਨ भर्तारः ਹੈ. ਵਿ- ਪ੍ਰਤਿਪਾਲਨ ਕਰਤਾ. ਪਾਲਣ ਵਾਲਾ। (2) {ਸੰਗ੍ਯਾ}. ਪਤਿ. ਸ੍ਵਾਮੀ. "ਮੇਰੇ ਗ੍ਰਿਹ ਆਏ ਰਾਜਾਰਾਮ ਭਤਾਰਾ". (ਆਸਾ ਕਬੀਰ) "ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ". (ਸ੍ਰੀ ਮਃ ੧)। (3) ਭਰਤਾ ਨੇ. ਪਤਿ ਨੇ. "ਦਸ ਦਾਸੀ ਕਰਦੀਨੀ ਭਤਾਰਿ". (ਸੂਹੀ ਮਃ ੫) ਭਰਤਾ ਨੇ ਦਸ ਇੰਦ੍ਰੀਆਂ ਦਾਸੀ ਕਰ ਦਿੱਤੀਆਂ ਹਨ। (4) ਰਾਜਾ. "ਮਨਮੁਖ ਦੇਹੀ ਭਰਮ ਭਤਾਰੋ". (ਮਾਰੂ ਸੋਲਹੇ ਮਃ ੩) ਮਨਮੁਖਾਂ ਦੇ ਸ਼ਰੀਰ ਤੇ ਭਰਮ ਦਾ ਰਾਜ ਹੈ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits