Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਗਿਆਨ ਭਰੇ ਗ੍ਰੰਥ, ਹਿੰਦੂਆਂ ਦੇ ਧਾਰਮਕ ਗ੍ਰੰਥ। (2) ਗਿਆਨ। ਉਦਾਹਰਣ: ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ॥ {ਸਿਰੀ ੫, ਅਸ ੨੬, ੫:੧ (70)}। ਪੜਿ ਪੜਿ ਪੰਡਿਤ ਬੇਦ ਵਖਾਣਹਿ॥ {ਸਿਰੀ ੪, ਵਾਰ ੯ਸ, ੩, ੧:੧ (85)}। ਮਨ ਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥ {ਸਿਰੀ ੧, ਅਸ ੧੪, ੫:੨ (62)}।
|
| SGGS Gurmukhi-English Dictionary |
n. Vedas (Sk. Veda)
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
n.m same as ਵੇਦ.
|
| Mahan Kosh Encyclopedia |
ਸੰ. ਵੇਦ. {ਸੰਗ੍ਯਾ}. ਗਿਆਨ. ਇਲਮ. "ਦੀਵਾ ਬਲੈ ਅੰਧੇਰਾ ਜਾਇ। ਬੇਦਪਾਠ ਮਤਿਪਾਪਾ ਖਾਇ।" (ਵਾਰ ਸੂਹੀ ਮਃ ੧) ਗਿਆਨ ਵਿਚਾਰ ਨਾਲ ਕੀਤਾ ਪਾਠ ਪਾਪਮਤਿ ਦੂਰ ਕਰਦਾ ਹੈ। (2) ਹਿੰਦੂਧਰਮ ਦੇ ਪ੍ਰਧਾਨ ਧਰਮਗ੍ਰੰਥ- ਰਿਗ, ਯਜੁਰ, ਸਾਮ ਅਤੇ ਅਥਰਵ. "ਬੇਦ ਸਿੰਮ੍ਰਿਤਿ ਕਥੈ ਸਾਸਤ". (ਧਨਾ ਮਃ ੫) ਵੇਦਾਂ ਦਾ ਨਿਰਣਾ ਦੇਖੋ, ਵੇਦ ਸ਼ਬਦ ਵਿੱਚ। (3) ਚਾਰ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਬੇਦ ਚਾਰ ਹਨ. ਦੇਖੋ, ਵੇਦ। (4) ਰੜਕਾ. ਮੋਟੇ ਤੀਲਿਆਂ ਦਾ ਝਾੜੂ। (5) ਅੱਗ ਮਚਾਉਣ ਲਈ ਘਾਹ ਦਾ ਮੁੱਠਾ। (6) ਸੰ. ਵੇਦਿ (ਯਗ੍ਯ ਅਤੇ ਵਿਆਹ ਸਮੇਂ ਰਚਿਆ ਮੰਡਪ). ਵੇਦੀ. "ਬੇਦ ਕੇ ਬਿਧਾਨ ਕੈਕੈ ਬ੍ਯਾਸ ਤੇ ਬੰਧਾਈ ਬੇਦ". (ਰਾਮਾਵ)। (7) ਸੰ. ਵਿੱਦੁ. ਬਿੰਦੀ. "ਕੁੰਕਮ ਬੇਦ ਲਿਲਾਟ ਦੀਏ". (ਕ੍ਰਿਸਨਾਵ) ਕੇਸਰ ਦੀ ਬਿੰਦੀ ਮੱਥੇ ਦੇਕੇ। (8) ਫ਼ਾ. __ ਬੈਤ ਦੀ ਬੇਲ. ਵੇਤ੍ਰ. ਦੇਖੋ, ਬੇਤ.
Mahan Kosh data provided by Bhai Baljinder Singh (RaraSahib Wale);
See http://www.ik13.com
|
|