Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Biʼnḏ. 1. ਰਤਾ ਭਰ, ਥੋੜੇ ਚਿਰ ਲਈ, ਪੁਨਭਰ। 2. ਬੂੰਦ, ਤੁਪਕਾ। 3. ਪ੍ਰਭੂ। 4. ਖਬਰ, ਜਾਣਕਾਰੀ (ਕੋਸ਼)। 5. ਥੋੜਾ ਜਿਹਾ, ਰਤਾ ਵੀ। 1. iota, moment, instant. 2. drop. 3. relative Lord. 4. knowledge. 5. iota, slightest. 1. ਉਦਾਹਰਨ: ਕਰਨ ਨ ਸੁਨਹੀ ਹਰਿ ਜਸੁ ਬਿੰਦ ॥ Raga Gaurhee 5, Thitee, 9:4 (P: 298). 2. ਉਦਾਹਰਨ: ਬਬਾ ਬਿੰਦਹਿ ਬਿੰਦ ਮਿਲਾਵਾ ॥ Raga Gaurhee, Kabir, Baavan Akhree, 29:1 (P: 341). ਉਦਾਹਰਨ: ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥ (ਬੂੰਦ ਭਾਵ ਵੀਰਜ). Raga Bhairo 3, 1, 2:2 (P: 1128). 3. ਉਦਾਹਰਨ: ਨਾਦ ਬਿੰਦ ਕੀ ਸੁਰਤਿ ਸਮਾਇ ॥ Raga Aaasaa 1, 12, 2:3 (P: 352). 4. ਉਦਾਹਰਨ: ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥ Raga Maaroo 3, Vaar 4, Salok, 3, 1:1 (P: 1088). 5. ਉਦਾਹਰਨ: ਨਾਨਕ ਚਸਿਆਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥ Raga Saarang 4, Vaar 10ਸ, 1, 2:4 (P: 1241). ਉਦਾਹਰਨ: ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥ Raga Saarang 4, Vaar 34, Salok, 4, 2:1 (P: 1250).
|
SGGS Gurmukhi-English Dictionary |
[1. n.] 1. (from Sk. Bimdu) drop, element, a little. 2. semen. 3. small measure of time. 4. (from Sk. Vimdu) knowledge, information
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. a small quantity; n.m. a short span of time, a moment.
|
Mahan Kosh Encyclopedia |
ਸੰ. ਵਿੰਦ. ਵਿ- ਜਾਣਿਆ. "ਜਾਵਤ ਬ੍ਰਹਮ ਨ ਬਿੰਦਤੇ". (ਸਹਸ ਮਃ ੧) ਜਦ ਤਕ ਬ੍ਰਹਮ ਨੂੰ ਨਹੀਂ ਜਾਣਦਾ। (2) ਸੰ. ਵਿੰਦੁ. {ਸੰਗ੍ਯਾ}. ਤੁਬਕਾ. ਬੂੰਦ. "ਭੋ ਕੀ ਨਾਹੀ ਬਿੰਦ". (ਮਃ ੩. ਵਾਰ ਰਾਮ ੧) ਕਰਤਾਰ ਦੇ ਭੈ ਦਾ ਕਤਰਾ ਭੀ ਨਹੀਂ। (3) ਭਾਵ- ਤਨਿਕ ਥੋੜਾ। (4) ਅਲਪਕਾਲ. ਪਲ. ਕ੍ਸ਼੍ਣ. "ਮਿਟਹਿ ਪਾਪ ਜਪੀਐ ਹਰਿ ਬਿੰਦ". (ਸੁਖਮਨੀ) "ਵਿਸਰੇ ਸਰੈ ਨ ਬਿੰਦ". (ਮਃ ੫. ਵਾਰ ਮਾਰੂ ੨)। (5) ਸੰ. ਵੇਦ੍ਯ ਜਾਣਨ ਯੋਗ੍ਯ. "ਬਿੰਦਹਿ ਬਿੰਦ ਨ ਬਿਛੁਰਨ ਪਾਵਾ". (ਗਉ ਬਾਵਨ ਕਬੀਰ) ਜਾਣਨ ਯੋਗ੍ਯ (ਕਰਤਾਰ) ਨੂੰ ਜਾਣ ਕੇ ਨ ਵਿਛੁੜਨ ਪਾਵਾ। (6) ਬਿੰਦ੍ਰ (ਵ੍ਰਿੰਦ) ਦੀ ਥਾਂ ਭੀ ਲਿਖਾਰੀ ਨੇ ਬਿੰਦ ਸ਼ਬਦ ਲਿਖਿਆ ਹੈ- "ਅਰਿ ਬਿੰਦ ਨਰਿੰਦ ਇਨ੍ਹੀ ਹਨ ਮਾਰ੍ਯੋ. (ਕ੍ਰਿਸਨਾਵ)। (7) ਦੇਖੋ, ਨਾਦ ਬਿੰਦੁ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|