Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Biprīṯ(i). 1. ਉਲਟੀ ਰੀਤ। 2. ਉਲਟਾ। 3. ਉਲਟਾਪਣ, ਪੁਠਾ ਚਲਣ ਦਾ ਸੁਭਾ। 1. evil practice, hostility, hate. 2. degenerating. 3. evil ways. 1. ਉਦਾਹਰਨ: ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥ Raga Sireeraag 5, Chhant 3, 1:2 (P: 80). ਉਦਾਹਰਨ: ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ ॥ (ਭਾਵ ਵਿਰੋਧਤਾ, ਭਾਵ ਰੋਸ). Raga Maaroo 5, Asatpadee 3, 3:2 (P: 1018). 2. ਉਦਾਹਰਨ: ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਤ ਜਾਤ ॥ Raga Aaasaa 5, Chhant 14, 1:1 (P: 461). 3. ਉਦਾਹਰਨ: ਬਿਨਸੈ ਦੁਖੁ ਬਿਪਰੀਤਿ ॥ Raga ʼnat ʼnaraain 5, 10, 1:3 (P: 980).
|
Mahan Kosh Encyclopedia |
{ਸੰਗ੍ਯਾ}. ਵੈਪਰੀਤ੍ਯ. ਵਿਪਰੀਤਤਾ ਦੇਖੋ, ਬਿਪਰੀਤ. "ਦੁਤੀਆਭਾਉ ਬਿਪਰੀਤਿ ਅਨੀਤਿ ਦਾਸਾ ਨਹਭਾਵਏ ਜੀਉ". (ਸ੍ਰੀ ਛੰਤ ਮਃ ੫) "ਸੰਤ ਕੀ ਨਿੰਦਾ ਸਾਯਤ ਕੀ ਪੂਜਾ, ਐਸੀ ਦ੍ਰਿੜੀ ਬਿਪਰੀਤਿ". (ਧਨਾ ਮਃ ੫) "ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ, ਮਨਿ ਨ ਮਨੀ ਬਿਪਰੀਤਿ". (ਮਾਰੂ ਅਃ ਮਃ ੫) ਪ੍ਰਿਥਿਵੀ ਪੁਰ ਵਿਸ੍ਟਾ ਮੁਤ੍ਰ ਸਿਟਦੇ ਹਨ, ਜ਼ਰਾ ਜ਼ਰਾ ਖੋਦਦੇ ਹਨ, ਪਰ ਮਨ ਵਿੱਚ ਵਿਰੋਧਭਾਵ ਨਹੀਂ ਮੰਨਦੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|