Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bār. 1. ਦਰਵਾਜਾ। 2. ਮੁੜ, ਪੁਨਹਿ, ਫਿਰ। 3. ਵਾਰ, ਦਫਾਅ। 4. ਢਿਲ, ਢੇਰੀ। 5. ਵੇਲੇ, ਸਮੇਂ। 6. ਬਾਲ, ਬਾਲਕ। 7. ਮੌਕਾ। 1. door viz., building/house. 2. again and again. 3. time. 4. delay. 5. moment. 6. childhood. 7. opportunity, time.
ਉਦਾਹਰਨਾ:
1. ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥ (ਭਾਵ ਘਰ ਘਾਟ). Raga Maajh 1, Vaar 8:6 (P: 141).
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥ Salok, Kabir, 61:2 (P: 1367).
2. ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਨ ਆਵੈ ॥ (ਦੁਬਾਰਾ ਦੁਬਾਰਾ). Raga Gaurhee 4, 49, 2:1 (P: 167).
ਬਾਰੰ ਬਾਰ ਬਾਰ ਪ੍ਰਭੁ ਜਪੀਐ ॥ Raga Gaurhee 5, Sukhmanee 10, 7:5 (P: 286).
3. ਅਨਿਕ ਬਾਰ ਨਾਨਕ ਬਲਿਹਾਰਾ ॥ Raga Gaurhee 5, 148, 4:1 (P: 195).
ਕਈ ਬਾਰ ਪਸਰਿਓ ਪਾਸਾਰ ॥ Raga Gaurhee 5, Sukhmanee 10, 7:5 (P: 276).
4. ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈਰੇ ॥ Raga Gaurhee 5, 137, 2:1 (P: 209).
5. ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ ॥ Raga Gaurhee 5, Baavan Akhree, 33:4 (P: 257).
ਅੰਤ ਕੀ ਬਾਰ ਨਹੀ ਕਛੁ ਤੇਰਾ ॥ Raga Gaurhee, Kabir, 11, 1:2 (P: 325).
6. ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥ Raga Gaurhee 5, Sukhmanee 4, 1:5 (P: 266).
7. ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ Raga Bhairo, Kabir, 9, 5:1 (P: 1159).

SGGS Gurmukhi-English Dictionary
[1. n. 2. P. n. 3. P. n. 4. P. n. 5. V.] 1. (from Sk. Vāra) door, gate, abode 2. Time 3. Opportunity 4. Delay 5. To be a sacrifice 6. The child (from Bārika, Bālaka) 7. Repeatedly 8. A region of Punjab
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. dia. see ਬੂਹਾ/ਭਾਰ door. (2) n.f. cultivable wasteland; any of the canal colonies in westerm Punjab, now in Pakistan; dia. see ਵਾਰ day of the week. (3) n.m.bar counter.

Mahan Kosh Encyclopedia

ਨਾਮ/n. ਰੋਹੀ. ਜੰਗਲ. “ਟੀਡੁ ਲਵੈ ਮੰਝਿ ਬਾਰੇ.” (ਤੁਖਾ ਬਾਰਹਮਾਹਾ) ਬਿੰਡੇ ਜੰਗਲ ਵਿੱਚ ਬੋਲਦੇ ਹਨ। 2. ਦਰਿਆ ਰਾਵੀ ਅਤੇ ਝਨਾਂ (ਚੰਦ੍ਰਭਾਗਾ) ਦਾ ਦੋਆਬ, ਨਾਨਕਿਆਨੇ ਦੇ ਆਸ ਪਾਸ ਦਾ ਜੰਗਲੀ ਦੇਸ਼. “ਬਾਰ ਦੇਸ ਸਭ ਦੇਸ ਨਰੇਸੂ.” (ਨਾਪ੍ਰ) 3. ਚਿਰ. ਦੇਰੀ. ਢਿੱਲ. “ਚਾਰਿ ਪਦਾਰਥ ਦੇਤ ਨ ਬਾਰ.” (ਬਿਲਾ ਕਬੀਰ) “ਬਿਨਸਤ ਲਗਤ ਨ ਬਾਰ.” (ਸੋਰ ਮਃ ੯) 4. ਕੁਰਬਾਨੀ. ਨਿਛਾਵਰ. “ਬਾਰਦੀਓ ਗੁਰੁ ਪੈ ਸਰਬੰਸ.” (ਗੁਵਿ ੧੦) 5. ਵਾਲ. ਰੋਮ.{1495} “ਤਿਨ ਕੇ ਬਾਰ ਨ ਬਾਂਕਨ ਪਾਏ.” (ਵਿਚਿਤ੍ਰ) ਉਨ੍ਹਾਂ ਦੇ ਵਾਲ ਵਿੰਗੇ ਨਾ ਹੋਏ। 6. ਬਾੜ. ਖੇਤ ਆਦਿ ਦੇ ਚਾਰੇ ਪਾਸੇ ਕੰਡੇਦਾਰ ਝਾੜੀ ਦੀ ਕੀਤੀ ਹੋਈ ਰੋਕ. “ਖੇਤ ਕੌ ਜੌ ਖਾਇ ਬਾਰ.” (ਭਾਗੁ ਕ) “ਚਲੇ ਬਾਰਬੇ ਬਾਰ ਕੋ ਜਯੋਂ ਭਭੂਕੇ.” (ਵਿਚਿਤ੍ਰ) ਅੱਗ ਦੇ ਭਭੂਕੇ ਦੀ ਤਰਾਂ ਬਾੜ ਨੂੰ ਬਾਲਣ (ਜਲਾਉਣ) ਲਈ ਚਲੇ। 7. ਸੰ. ਬਾਲ. ਬਾਲਕ. “ਬਾਰ ਬਿਵਸਥਾ ਤੁਝਹਿ ਪਿਆਰੈ ਦੂਧ.” (ਸੁਖਮਨੀ) “ਬਾਰਨ ਭੇਦ ਯੌਂ ਭਾਖ ਸਨਾਏ.” (ਕ੍ਰਿਸਨਾਵ) ਬਾਲਕਿਆਂ ਨੇ ਸਾਰੀ ਕਥਾ ਖੋਲ੍ਹਕੇ ਦੱਸੀ। 8. ਸੰ. ਬਾਲਾ. ਕੰਨ੍ਯਾ. ਇਸਤ੍ਰੀ. ਨਾਰੀ. “ਸੋਉ ਬਾਰ ਸਬੁੱਧਿ ਭਈ ਜਬਹੀ.” (ਰਾਮਾਵ) ਉਹ ਕੰਨ੍ਯਾ ਜਦ ਬੋਧ ਸਹਿਤ ਹੋਈ. ਭਾਵ- ਬਾਲਿਗ਼ ਹੋਈ. “ਸੁਰੀ ਆਸੁਰੀ ਬਾਰ.” (ਚਰਿਤ੍ਰ ੨੬੪) ਦੇਵ ਦੈਤਾਂ ਦੀਆਂ ਇਸਤ੍ਰੀਆਂ। 9. ਸੰ. ਵਾਰ. ਸਮਾਂ. ਵੇਲਾ. “ਬਾਰ ਅੰਤ ਕੀ ਹੋਇ ਸਹਾਇ.” (ਬਸੰ ਮਃ ੯) 10. ਦ੍ਵਾਰ. ਦਰਵਾਜ਼ਾ. “ਖਰੇ ਬਾਰ ਪੈ ਦੀਨ ਗੁਹਾਰ.” (ਨਾਪ੍ਰ) 11. ਦਫ਼ਅ਼. ਮਰਤਬਾ. “ਜਾਰੈ ਦੂਜੀ ਬਾਰ.” (ਸ. ਕਬੀਰ) 12. ਸੰ. ਵਾਰਿ ਅਤੇ (वार). ਜਲ. “ਬਾਰ ਬਾਰ ਬਰ ਬਾਰ ਕੋ ਬਾਰਦ ਬਰਸਤ ਬ੍ਰਿੰਦ.” (ਗੁਪ੍ਰਸੂ) “ਬਹੁ ਬਾਰ ਨਿਹਾਰਕੈ ਬਾਰ ਤਬੈ ਬਿਨ ਬਾਰ ਨਬਾਬ ਕੋ ਮੈ ਸੁਧ ਦੀਨੀ.” (ਨਾਪ੍ਰ) ਬਹੁਤ ਵਾਰ ਵੇਈਂ ਨਦੀ ਦਾ ਜਲ ਦੇਖਕੇ, ਬਿਨਾ ਢਿੱਲ ਨਵਾਬ ਦੌਲਤਖਾਂ ਨੂੰ ਗੁਰੂ ਨਾਨਕਦੇਵ ਦੇ ਗ਼ਾਯਬ ਹੋਣ ਦੀ ਮੈ ਖ਼ਬਰ ਦਿੱਤੀ। 13. ਬਾਲਣਾ. ਮਚਾਉਣਾ. ਜ੍ਵਲਨ ਕਰਨਾ. “ਦੀਪਕ ਸਤਿਗੁਰੁ ਸਬਦ ਕਰ ਰਿਦੈ ਸਦਨ ਮਹਿ ਬਾਰ.” (ਨਾਪ੍ਰ) “ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ.” (ਨਟ ਮਃ ੪) ਪਲ ਵਿੱਚ ਸਾੜ ਦਿੱਤੇ। 14. ਪ੍ਰਹਾਰ. ਆਘਾਤ. “ਕਰਵਾਰ ਉਭਾਰਤ ਬਾਰ ਕਰ੍ਯੋ.” (ਗੁਪ੍ਰਸੂ) 15. ਵਾਰਨਾ. ਵਰਜਨ. ਹਟਾਉਣਾ. “ਬਾਰ ਬਾਰ ਬਾਰੀ ਬਰਿਆਈ.” (ਨਾਪ੍ਰ) ਬਾੜ ਹਟਾਕੇ ਭੈਂਸਾਂ (ਮੱਝਾਂ) ਵਾੜ ਦਿੱਤੀਆਂ ਮੱਲੋਜੋਰੀ। 16. ਪੁਨਹ. ਫਿਰ. “ਬਾਰ ਬਾਰ ਹਰਿ ਕੇ ਗੁਨ ਗਾਵਉ.” (ਗਉ ਬਾਰ ੭ ਕਬੀਰ) ਇਸ ਥਾਂ ਬਾਰ ਪਦ ਦੇ ਅਰਥ ਹਨ ਹਰੇਕ ਵਾਰ ਵਿੱਚ ਬਾਰੰਬਾਰ। 17. ਸੰ. ਵਾਰ ਦਿਨ. ਸੋਮ, ਮੰਗਲ ਆਦਿ ਦਿਨ. ਦੇਖੋ- ਬਾਰ 16 ਦਾ ਉਦਾਹਰਣ। 18. ਆਸ਼੍ਰਯ. ਅਸਥਾਨ। 19. ਫ਼ਾ. [بار] ਬੋਝ. ਭਾਰ। 20. ਫਲ। 21. ਦਰਬਾਰ. ਸਭਾ। 22. ਪ੍ਰਵੇਸ਼. ਦਖਲ। 23. ਅਰਜੀ. ਅਰਦਾਸ। 24. ਫਸੀਲ. ਗ੍ਰਾਮ ਆਦਿ ਦਾ ਵਲਗਣ। 25. ਭੋਜਨ। 26. ਕਰਤਾਰ. ਖੁਦਾ। 27. ਸ਼ੋਕ. ਰੰਜ। 28. ਮੂਲ ਕਾਰਣ. “ਬਾਰੰ ਬਾਰ ਬਾਰ ਬਾਰ ਪ੍ਰਭੁ ਜਪੀਐ.” (ਸੁਖਮਨੀ) 29. ਸਿੰਧੀ. ਖਲਹਾਨ ਵਿੱਚ ਅੰਨ ਦਾ ਢੇਰ। 30. ਦਰਿਆ ਦਾ ਡੂੰਘਾ ਥਾਂ। 31. ਇਹ ਸ਼ਬਦ ਦੇ ਅੰਤ ਲੱਗਕੇ ਵਰਸਾਉਣ ਵਾਲਾ ਅਰਥ ਦਿੰਦਾ ਹੈ, ਜੈਸੇ- ਗੌਹਰਬਾਰ (ਮੋਤੀ ਬਰਸਾਉਣ ਵਾਲਾ).
ਬਾਜਤ ਬਧਾਈ ਆਜ ਕਾਲੂ ਬੇਦੀ ਬਰ ਘਰ,
ਤਾਂਕੀ ਧੁਨਿ ਧਮਕ ਧਸੀ ਹੈ ਪਰੁ ਬਾਰ ਬਾਰ,
ਦੇਨ ਕੋ ਬਧਾਈ ਧਾਈ ਧਾਈ ਸੁ ਲੁਗਾਈ ਆਵੈਂ
ਮਾਈ ਔਰ ਧਾਈ ਧਾਈ ਹਰਖ ਸੋਂ ਬਾਰ ਬਾਰ,
ਬਿਗਸ ਬਿਗਸ ਬੇਦੀਬੰਸ ਬਾਰੇ ਬਾਰੇ ਬੂਢੇ,
ਬਖਸੀਸੈਂ ਬਖਸੈਂ ਬਤੀਸਰਨ ਬਾਰ ਬਾਰ,
ਬਿਪ੍ਰਨ ਪੈ ਬਸੁ ਬਹੁ ਬਰਸੇ ਸੁ ਬੇਦਿ ਬਰ,
ਬੰਦਿਨ ਪੈ ਬਸਨਾਦਿ ਬਾਲਕ ਪੈ ਬਾਰ ਬਾਰ.
(ਰਤਨਹਰੀ)
ਬਾਰ ਧਨ ਤਨ ਮਨ ਗੋਬਿੰਦ ਮ੍ਰਿਗਿੰਦ ਪਾਂਹਿ,
ਬੈਰਿਨ ਕੋ ਬਾਰ ਬਾਰਿ ਹਿੰਦਨ ਕੀ ਬਾਰ ਕੀ,
ਬਾਰ ਥੀ ਉਮਰ ਬਾਰ ਬੈਰਿਨ ਕੇ ਪਠ੍ਯੋ ਬਾਪ,
ਬਾਰ ਦੀਨੋ ਸੀਸ ਹਿਤ ਦੇਸ਼ ਸਮ ਬਾਰ ਕੀ,
ਬਾਰ ਬਾਰ ਚਾਰ ਨਾਉ ਕੌਮ ਕੀ ਉਬਾਰ ਲੀਨੀ,
ਬੂਡਤੀ ਥੀ ਬਾਰ ਨਾ ਲਗਾਈ ਬਾਰ ਬਾਰ ਕੀ,
ਬਾਰ ਤੋ ਅਨੇਕ ਬਾਰ ਚੂਕਤ ਅਚੂਕ ਪਿਤਾ!
ਹੂਜੀਓ ਕ੍ਰਿਪਾਲ ਮੇਰੀ ਬਾਰ ਕੇਹੀ ਬਾਰ ਕੀ?
(ਮੁਨਸ਼ਾ ਸਿੰਘ).

Footnotes:
{1495} ਦੇਖੋ- ਵਾਰ 23 ਦਾ ਫੁਟਨੋਟ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits