Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Bāṇī. 1. ਵਾਕ, ਬਚਨ, ਕਥਨ, ਸ਼ਬਦ, ਬੋਲ। 2. ਬੋਲੀਆਂ। 3. ਆਵਾਜ਼। 4. ਰਚਨਾ, ਪਦ ਰਚਨਾ। 5. ਅਵਤ੍ਰਿਤ ਰਚਨਾ, ਪਵਿਤਰ ਰਬੀ ਰਚਨਾ। 6. ਬਾਣਾਂ/ਤੀਰਾਂ ਵਾਕਰ। 7.ਰਬੀ ਬੋਲ। 8. ਭਾਵ ਉਪਦੇਸ਼। 9. ਗੁਰਬਾਣੀ, ਗੁਰਸ਼ਬਦ। 10. ਭਾਵ ਹੁਕਮ, ਅਦੇਸ਼, ਉਪਦੇਸ਼। 11. ਬਣੀ ਹੈ। 12. ਬਣਾਵਟ, ਰਚਨਾ। 1. language, word. 2. languges, speeches. 3. sound. 4. hymn, Gurbani. 5. sacred sayings of the Lord. 6. arrows. 7. Lord's words. 8. sermon. 9. Divine sermon, Guru's hymn. 10. command, Thy word. 11. is made. 12. creation. 1. ਉਦਾਹਰਨ: ਸੁਅਸਤਿ ਆਥਿ ਬਾਣੀ ਬਰਮਾਉ ॥ Japujee, Guru ʼnanak Dev, 21:7 (P: 4). ਉਦਾਹਰਨ: ਕਰਮ ਖੰਡ ਕੀ ਬਾਣੀ ਜੋਰੁ ॥ (ਪ੍ਰਗਟਾ ਦਾ ਸਾਧਨ). Japujee, Guru ʼnanak Dev, 37:1 (P: 8). ਉਦਾਹਰਨ: ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥ Raga Sireeraag 3, 63, 4:3 (P: 39). ਉਦਾਹਰਨ: ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ Raga Tilang 1, 5, 2:6 (P: 723). 2. ਉਦਾਹਰਨ: ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ Japujee, Guru ʼnanak Dev, 35:9 (P: 7). ਉਦਾਹਰਨ: ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥ (ਬੋਲੀ). Raga Vadhans 1, Chhant 2, 8:1 (P: 567). 3. ਉਦਾਹਰਨ: ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥ Raga Sireeraag 1, 27, 3:1 (P: 24). ਉਦਾਹਰਨ: ਬਾਣੀ ਵਜੈ ਸਬਦਿ ਵਜਾਏ ਗੁਰ ਮੁਖਿ ਭਗਤਿ ਥਾਇ ਪਾਵਣਿਆ ॥ (ਰਾਗ ਕੀ ਸੁਰ). Raga Maajh 3, Asatpadee 21, 5:3 (P: 122). 4. ਉਦਾਹਰਨ: ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ ॥ Raga Maajh 5, 29, 1:1 (P: 103). ਉਦਾਹਰਨ: ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ ॥ Raga Maajh 3, Asatpadee 2, 2:3 (P: 110). ਉਦਾਹਰਨ: ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥ (ਕਥਾ ਵਾਰਤਾ). Raga Maajh 1, Vaar 26, Salok, 1, 1:15 (P: 150). ਉਦਾਹਰਨ: ਗੁਣ ਗਾਵਾ ਗੁਣ ਬੋਲੀ ਬਾਣੀ ॥ (ਬਾਣੀ ਦੁਆਰਾ). Raga Aaasaa 4, 57, 1:1 (P: 367). 5. ਉਦਾਹਰਨ: ਜੁਗਿ ਜੁਗਿ ਬਾਣੀ ਸਬਦਿ ਪਛਾਣੀ ਨਾਉ ਮੀਠਾ ਮਨਹਿ ਪਿਆਰਾ ॥ Raga Sorath 3, 7, 2:4 (P: 602). 6. ਉਦਾਹਰਨ: ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥ Raga Aaasaa 4, Chhant 15, 2:1 (P: 449). ਉਦਾਹਰਨ: ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥ (ਭਾਵ ਚਟਪਟੀ). Raga Raamkalee 1, 2, 4:2 (P: 877). 7. ਉਦਾਹਰਨ: ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੇ ਨ ਜਾਇ ॥ Raga Aaasaa 3, Asatpadee 31, 1:2 (P: 427). 8. ਉਦਾਹਰਨ: ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ ॥ Raga Sorath 5, 77, 2:1;2 (P: 628). 9. ਉਦਾਹਰਨ: ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ Raga Sorath 4, Vaar 10ਸ, 3, 2:1 (P: 646). ਉਦਾਹਰਨ: ਬਾਣੀ ਬ੍ਰਹਮਾ ਵੇਦੁ ਧਰਮੁ ਦਿੜਹੁ ਪਾਪ ਤਜਾਇਆ ਬਲਿਰਾਮ ਜੀਉ ॥ (ਗੁਰਬਾਣੀ). Raga Soohee 4, Chhant 2, 1:2 (P: 773). 10. ਉਦਾਹਰਨ: ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ Raga Tilang 1, 5, 1:1 (P: 722). ਉਦਾਹਰਨ: ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ ਜਿਸ ਕੀ ਬਲਿਰਾਮ ਜੀਉ ॥ Raga Soohee 1, Chhant 1, 2:2 (P: 763). ਉਦਾਹਰਨ: ਸੁਣਿ ਸੁਣਿ ਜੀਵੈ ਦਾਸੁ ਤਮ੍ਹ੍ਹ ਬਾਣੀ ਜਨ ਆਖੀ ॥ Raga Bilaaval 5, 52, 1:1 (P: 814). 11. ਉਦਾਹਰਨ: ਦਰਿ ਦਸਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥ Raga Raamkalee, Balwand & Sata, Vaar 3:7 (P: 967). 12. ਉਦਾਹਰਨ: ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ ॥ Raga Maaroo 5, Solhaa 3, 5:3 (P: 1074). ਉਦਾਹਰਨ: ਬਰਖਸਿ ਬਾਣੀ ਬੁਦਬੁਦਾ ਹੇਰਿ ॥ Raga Basant 1, Asatpadee 1, 2:2 (P: 1187). ਉਦਾਹਰਨ: ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥ Raga Parbhaatee 1, 3, 2:1 (P: 1328).

SGGS Gurmukhi-English Dictionary
[n.] (from Sk. Vānī) Utterance, speech
SGGS Gurmukhi-English Data provided by Harjinder Singh Gill, Santa Monica, CA, USA.

English Translation
n.f. speech, utterance, voice, same as ਗੁਰ ਸ਼ਬਦ.

Mahan Kosh Encyclopedia

ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ". (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। (2) {ਸੰਗ੍ਯਾ}. ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ". (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। (3) ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ". (ਆਸਾ ਛੰਤ ਮਃ ੪)। (4) {ਸੰਗ੍ਯਾ}. ਵੰਨੀ. ਵਰ੍‍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ". (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। (5) ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ". (ਸ੍ਰੀ ਅਃ ਮਃ ੩)। (6) ਸਰਸ੍ਵਤੀ। (7) ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ". (ਅਨੰਦੁ)। (8) ਮਰਾ. ਬਾਣੀਆ ਵਣਿਕ। (9) ਕਮੀ. ਘਾਟਾ। (10) ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ". (ਰਾਮ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits