Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Basaʼnṯ. 1. ਵਸਦੀ, ਵਾਸਾ ਹੋਣਾ। 2. ਵਸਨ ਵਾਲਾ। 3. ਇਕ ਰੁਤ, ਸੁਹਾਵਣੀ ਖੇੜੇ ਦੀ ਰੁਤ। 4. ਇਕ ਰਾਗ, ਰਾਗ ਹਿੰਡੋਲ ਦੇ ਸਤ ਪੁਤਰਾਂ ਵਿਚੋਂ ਇਕ ਬਾਕੀ ਛੇ ਹਨ: ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸਬਾਨ, ਬਿਨੋਦਾ ਤੇ ਕਮੋਦਾ। 1. abide, dwell. 2. dweller. 3. spring season. 4. one of the Ragas. 1. ਉਦਾਹਰਨ: ਫੁਨਿ ਗਰਭਿ ਨਾਹੀ ਬਸੰਤ ॥ Raga Raamkalee 5, 49, 1:4 (P: 898). ਉਦਾਹਰਨ: ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ॥ (ਵਸਦਾ ਹੈ). Salok Sehaskritee, Gur Arjan Dev, 8:4 (P: 1354). 2. ਉਦਾਹਰਨ: ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥ Raga Bilaaval 5, 59, 3:1 (P: 816). 3. ਉਦਾਹਰਨ: ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ Raga Raamkalee 5, Rutee Salok, 2:1 (P: 927). 4. ਉਦਾਹਰਨ: ਗਾਵਹਿ ਸਰਸ ਬਸੰਤ ਕਮੋਦਾ ॥ Raagmaalaa 1:32 (P: 1430).
|
SGGS Gurmukhi-English Dictionary |
[n.] (from Sk. Vasamta) the spring season
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. spring season; n.m. a measure in Indian classical music.
|
Mahan Kosh Encyclopedia |
ਵਾਸ ਕਰੰਤ. ਵਸਦਾ. "ਫੁਨਿ ਗਰਭ ਨਾਹੀ ਬਸੰਤ". (ਰਾਮ ਮਃ ੫)। (2) ਵਸਣ ਵਾਲਾ. ਬਾਸ਼ਿੰਦਾ. "ਧੰਨੁ ਸੁ ਥਾਨੁ ਬਸੰਤ ਧੰਨੁ. ਜਹ ਜਪੀਐ ਨਾਮੁ". (ਬਿਲਾ ਮਃ ੫)। (3) ਸੰ. ਵਸੰਤ (वसन्त) ਪ੍ਰਿਥਿਵੀ ਨੂੰ ਪਤ੍ਰ ਫੱਲ ਆਦਿ ਨਾਲ ਢਕ ਲੈਣ ਵਾਲੀ ਰੁੱਤ. ਚੇਤੇ ਵੈਸਾਖ ਦੀ ਰੁੱਤ. ਬਹਾਰ. "ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸ ਜੀਉ". (ਰਾਮ ਰੁਤੀ ਮਃ ੫)। (4) ਇੱਕ ਰਾਗ, ਜੋ ਪੂਰਬੀ ਠਾਟ ਦਾ ਸੰਪੂਰਣ ਹੈ. ਇਸ ਵਿੱਚ ਦੋਵੇਂ ਮੱਧਮ ਲਗਦੇ ਹਨ. ਸੜਜ ਗਾਂਧਾਰ ਮੱਧਮ ਪੰਚਮ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲੱਗਦਾ ਹੈ. ਗਾਉਣ ਦਾ ਵੇਲਾ ਵਸੰਤ ਰੁੱਤ ਅਥਵਾ ਰਾਤ ਦਾ ਸਮਾਂ ਹੈ. ਆਰੋਹੀ- ਸ ਗ ਮ ਧ ਰਾ ਸ. ਅਵਰੋਹੀ- ਰਾ ਨ ਧ ਪ ਮੀ ਗ ਮ ਗ ਰਾ ਸ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਬਸੰਤ ਦਾ ਨੰਬਰ ਪਚੀਹਵਾਂ ਹੈ। (5) ਫਾਗ (ਹੋਰੀ) ਦਾ ਨਾਮ ਭੀ ਬਸੰਤ ਕਈ ਥਾਈਂ ਆਇਆ ਹੈ, ਕਿਉਂਕਿ ਇਹ ਵਸੰਤ ਰੁੱਤ ਵਿੱਚ ਹੋਇਆ ਕਰਦੀ ਹੈ. "ਖੇਲ ਬਸੰਤ ਬਡੇ ਖਿਲਵਾਰ". (ਚਰਿਤ੍ਰ ੫੨). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|