Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
(1) ਸ਼ਕਤੀ, ਸਮਰਥਾ। (2) ਵਲ, ਧੋਖਾ, ਠੱਗੀ। ਉਦਾਹਰਣ: ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ॥ {ਗਉ ੫, ਬਾਅ ੩੩:੨ (257)}। ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ॥ {ਸਿਰੀ ਬੇਣੀ, ੧, ੪:੨ (93)}।

SGGS Gurmukhi-English Dictionary
[Sk. N.] Power, Strength
SGGS Gurmukhi-English Data provided by Harjinder Singh Gill, Santa Monica, CA, USA.

English Translation
n.m.dia. same as ਵਲ਼ or ਵੱਟ strength, power, force, potency, vigour.

Mahan Kosh Encyclopedia
{ਸੰਗ੍ਯਾ}. ਵਲ. ਵੱਟ. ਮਰੋੜ। (2) ਗੁੰਝਲ. ਗੱਠ। (3) ਸੰ. बल. ਧਾ ਜਿਉਂਦੇ ਰਹਿਣਾ, ਪਾਲਣਾ, ਰੱਛਾ ਕਰਨੀ, ਮਾਰਣਾ, ਬਿਆਨ ਕਰਨਾ। (4) {ਸੰਗ੍ਯਾ}. ਤਾਕਤ. ਸ਼ਕਤਿ. "ਬਲ ਛੱਡ ਬਲ ਜਾਇ ਛਪਿਆ ਪਤਾਲ ਵਿੱਚ". (ਕਵਿ ੫੨)। (5) ਬਲਿ ਰਾਜਾ. ਦੇਖੋ, ਬਲਿ ੫। (6) ਸੈਨਾ. ਫ਼ੌਜ. "ਜੋਗ ਭੋਗ ਸੰਜੁਤੁ ਬਲ". (ਸਵੈਯੇ ਮਃ ੪. ਕੇ) "ਪ੍ਰਬਲ ਬਲ ਲੀਨ". (ਚੰਡੀ ੧)। (7) ਵੀਰਯ। (8) ਦੇਹ. ਸ਼ਰੀਰ। (9) ਪੱਤਾ. ਪਤ੍ਰ। (10) ਕ੍ਰਿਸਨ ਜੀ ਦਾ ਭਾਈ ਬਲਦੇਵ। (11) ਵਿ- ਲਾਲ ਸੁਰਖ਼। (12) ਬਲਵਾਨ। (13) {ਸੰਗ੍ਯਾ}. ਬੱਲਮ. ਭਾਲਾ. ਦੇਖੋ, ਗਾੜ ੫। (14) ਇੱਕ ਜੱਟ ਜਾਤਿ, ਜੋ ਦੁਆਬੇ ਵਿੱਚ ਵਿਸ਼ੇਸ ਹੈ। (15) ਦੇਖੋ, ਬਲਿ ਅਤੇ ਬਲੁ। (16) ਦੇਖੋ, ਦੋਹਰੇ ਦਾ ਰੂਪ ੮। (17) ਇੱਕ ਰਾਖਸ, ਜਿਸ ਨੂੰ ਇੰਦ੍ਰ ਨੇ ਮਾਰਿਆ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits