Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਵਰਤ, ਬਿਨਾ ਅਹਾਰ ਰਹਿਣ ਦਾ ਨਿਯਮ। ਉਦਾਹਰਣ: ਦਿਨਸੁ ਰੈਣਿ ਬਰਤ ਅਰੁ ਭੇਦਾ॥ {ਗਉ ੫, ਅਸ ੪, ੩:੩ (237)}। ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁਨ ਪਾਕਿਆ॥ {ਗਉ ੫, ੧੬੪*, ੧:੨ (216)}।
|
| SGGS Gurmukhi-English Dictionary |
Var. From Baratu
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
n.m. same as ਵਰਤ.
|
| Mahan Kosh Encyclopedia |
ਬਲਤ. ਬਲਦਾ. ਮਚਦਾ. "ਬਰਤ ਚਿਤਾ ਭੀਤਰ ਲੇ ਡਾਰੈਂ. (ਚਰਿਤ੍ਰ ੧੮੪)। (2) ਵਰਦਾ. ਵਿਵਾਹ ਕਰਤ. "ਏਕ ਪੁਰਖ ਤਬ ਤਾਂਹਿ ਬਰਤ ਭ੍ਯੋ". (ਚਰਿਤ੍ਰ ੨੫੫) ਵਿਆਹ ਕਰਦਾ ਭਇਆ। (3) ਸੰ. ਵ੍ਰਤ. {ਸੰਗ੍ਯਾ}. ਉਪਵਾਸ. ਬਿਨਾ ਅਹਾਰ ਰਹਿਣ ਦਾ ਨਿਯਮ. "ਬਰਤ ਨੇਮ ਸੰਜਮ ਮਹਿ ਰਹਿਤਾ". (ਗਉ ਮਃ ੫)। (4) ਸੰ. ਵ੍ਰਿੱਤ- वृत्त्. ਵਤੁਲ. ਗੋਲ. ਭਾਵ ਬ੍ਰਹਮਾਂਡ. "ਦਿਨਸੁ ਰੈਣਿ ਬਰਤ ਅਰੁ ਭੇਦਾ". (ਗਊ ਅਃ ਮਃ ੫)। (5) ਸੰ. ਵਰ੍ਤ੍ਰ. ਰੱਸਾ. ਲੱਜ. "ਤਹਿ ਕੋ ਬਰਤ ਪਾਇ ਲਟਕਾਵਾ". (ਗੁਪ੍ਰਸੂ).
Mahan Kosh data provided by Bhai Baljinder Singh (RaraSahib Wale);
See http://www.ik13.com
|
|