Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ban. 1. ਜੰਗਲ, ਉਦਿਆਨ। 2. ਪਾਣੀ। 3. ਪੀਲੂ ਦਾ ਬ੍ਰਿਛ। 1. forest. 2. water. 3. salvedora oleoides, a wild fruit tree. 1. ਉਦਾਹਰਨ: ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ ਪਾਉ ॥ Raga Sireeraag 1, Asatpadee 6, 7:2 (P: 57). ਉਦਾਹਰਨ: ਭਾਤਿ ਭਾਤਿ ਬਨ ਬਨ ਅਵਗਾਹੇ ॥ (ਜੰਗਲ). Raga Maajh 5, 12, 1:2 (P: 98). ਉਦਾਹਰਨ: ਜਬ ਲਗੁ ਸਿੰਘੁ ਰਹੈ ਬਨ ਮਾਹਿ ॥ (ਭਾਵ ਸਰੀਰ). Raga Bhairo, Kabir, 14, 2:1 (P: 1161). 2. ਉਦਾਹਰਨ: ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥ Raga Maaroo 1, 4, 3:1 (P: 990). ਉਦਾਹਰਨ: ਬਿਖਿਆ ਬਨ ਤੇ ਜੀਉ ਉਧਾਰਹੁ ॥ (ਵਿਸ਼ਿਆਂ ਦੇ ਪਾਣੀ ਭਾਵ ਸੰਸਾਰ ਸਾਗਰ ਤੋਂ). Raga Maaroo 5, 19, 1:8 (P: 1004). 3. ਉਦਾਹਰਨ: ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥ Raga Tukhaaree 1, Baarah Maahaa, 5:2 (P: 1108).
|
SGGS Gurmukhi-English Dictionary |
[n.] Forest
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਬਣ.
|
Mahan Kosh Encyclopedia |
ਸੰ. ਵਨ. {ਸੰਗ੍ਯਾ}. ਜੰਗਲ ਵਣ. "ਕਾਹੇ ਰੇ, ਬਨ ਖੋਜਨ ਜਾਈ?" (ਧਨਾ ਮਃ ੯)। (2) ਸਮੂਹ. ਸਮੁਦਾਯ। (3) ਜਲ. "ਭਾਤਿ ਭਾਤਿ ਬਨ ਬਨ ਅਵਗਾਹੇ". (ਮਾਝ ਮਃ ੫) ਅਨੇਕ ਪ੍ਰਕਾਰ ਦੇ ਜੰਗਲ ਅਤੇ ਜਲ (ਤੀਰਥ) ਅਵਗਾਹੇ. "ਮਨੁ ਮਾਰਣ ਕਾਰਣਿ ਬਨ ਜਾਈਐ। ਸੋ ਜਲੁ ਬਿਨੁ ਭਗਵੰਤ ਨ ਪਾਈਐ". (ਗਉ ਕਬੀਰ)। (4) ਜਲ ਦਾ ਸਮੁਦਾਯ, ਸਮੁੰਦਰ. "ਬਿਖਿਆ ਅਮ੍ਰਿਤ ਬਨ ਦੇਖੇ ਅਵਗਾਹ ਜੀ". (ਭਾਗੁ ਕ) "ਲਗੀ ਬੜਵਾਨਲ ਜ੍ਯੋਂ ਬਨ ਮੇ". (ਚੰਡੀ ੧) ਯੋਧਿਆਂ ਦਾ ਲਾਲ ਲਹੂ ਨਹੀਂ, ਮਾਨੋ ਪਾਣੀ ਨੂੰ ਬੜਵਾ ਅਗਨਿ ਲੱਗੀ ਹੋਈ ਹੈ। (5) ਪੀਲੂ ਦਾ ਬਿਰਛ. ਮਾਲ. "ਬਨ ਫੂਲੇ ਮੰਝ ਬਾਰਿ". (ਤੁਖਾ ਬਾਰਹਮਾਹਾ)। (6) ਬਾਗ. ਉਪਵਨ। (7) ਭਾਵ- ਸ਼ਰੀਰ. ਦੇਹ. "ਜਬ ਲਗੁ ਸਿੰਘੁ ਰਹੈ ਬਨ ਮਾਹਿ". (ਭੈਰ ਕਬੀਰ) ਜਦ ਤੋੜੀ ਹੰਕਾਰ (ਸ਼ੇਰ) ਜੰਗਲ (ਸ਼ਰੀਰ) ਵਿੱਚ ਹੈ। (8) ਫ਼ਾ. __ ਬਗੀਚਾ। (9) ਪਿੜ. ਖਲਹਾਨ. ਅੰਨ ਗਾਹੁਣ ਦਾ ਥਾਂ। (10) ਦੇਖੋ, ਵਣੁ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|