Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parẖi-ā. 1. ਪੜਿਆ ਹੋਇਆ। 2. ਪਿਆ। 3. ਉਚਾਰਣ ਕੀਤਾ। 4. ਵਾਪਰਿਆ। 5. ਭਾਵ ਡਿਗ ਪਿਆ, ਢਹਿ ਢੇਰੀ ਹੋ ਗਿਆ। 6. ਭਾਵ ਸਿਖਿਆ। 7. ਹੋਇਆ, ਪੈ ਗਿਆ। 8. ਪਠਨ ਨਾਲ, ਪੜਨ ਨਾਲ ਭਾਵ ਗਿਆਨਵਾਨ ਹੋਣ ਨਾਲ। 1. scholar, educate, learned. 2. put, applied, took. 3. recite, utter, repeat. 4. happened. 5. crumbled, completely demolished. 6. read, learned. 7. became. 8. reading, reciting.
ਉਦਾਹਰਨਾ:
1. ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥ Raga Aaasaa 5, So-Purakh, 3, 2:1 (P: 12).
ਪੜਿਆ ਅਣਪੜਿਆ ਪਰਮ ਗਤਿ ਪਾਵੈ ॥ Raga Gaurhee 5, 159, 1:2 (P: 197).
2. ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥ Raga Gaurhee 1, 14, 3:2 (P: 155).
ਗਿਆਨ ਅੰਜਨ ਜਾਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥ Raga Sorath 5, 6, 3:1 (P: 610).
ਸੰਤਨ ਕੀ ਸਰਣਾਈ ਪੜਿਆ ॥ Raga Maaroo 5, Solhaa 12, 7:1 (P: 1078).
3. ਮੈ ਮੂਰਖ ਹਰਿ ਹਰਿ ਜਪੁ ਪੜਿਆ ॥ Raga Gaurhee 4, 39, 1:3 (P: 163).
4. ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥ Raga Aaasaa 1, 36, 2:2 (P: 359).
5. ਸੂਰਜ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ ॥ Raga Aaasaa 1, Chhant 5, 2:4 (P: 439).
6. ਮਨ ਐਸਾ ਲੇਖਾ ਤੂੰ ਕੀ ਪੜਿਆ ॥ Raga Aaasaa 3, Patee, 1:1 (P: 434).
7. ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥ Raga Bhairo 5, 52, 1:1 (P: 1151).
8. ਤੀਰਥਿ ਭਰਮੈ ਰੋਗੁ ਨ ਛੂਟਸਿ ਪੜਿਆ ਬਾਦੁ ਬਿਬਾਦੁ ਭਇਆ ॥ Raga Bhairo 1, Asatpadee 1, 8:1 (P: 1153).

Mahan Kosh Encyclopedia

ਪਠਿਤ. ਪੜ੍ਹਿਆ ਹੋਇਆ. “ਪੜਿਆ ਅਨਪੜਿਆ ਪਰਮਗਤਿ ਪਾਵੈ.” (ਗਊ ਮਃ ੫) 2. ਪਿਆ. ਪੜਾ. “ਭੈ ਕਉ ਭਉ ਪੜਿਆ ਸਿਮਰਤ ਹਰਿਨਾਮ.” (ਭੈਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits