Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Parṯīṯ(i). ਗਿਆਨ, ਸੋਝੀ, ਜਾਣਕਾਰੀ, ਯਕੀਨ, ਨਿਸਚਾ। faith. ਉਦਾਹਰਨ: ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥ Raga Sireeraag 4, Vaar 12, Salok, 3, 1:2 (P: 87). ਉਦਾਹਰਨ: ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥ Raga Gaurhee 5, Sukhmanee 4, 7:5 (P: 267). ਉਦਾਹਰਨ: ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ ਸੇਵਾ ਸੁਰਤਿ ਬੀਚਾਰੀ ॥ Raga Saarang 4, 2, 1:1 (P: 1198).
|
Mahan Kosh Encyclopedia |
ਸੰ. {ਸੰਗ੍ਯਾ}. ਗ੍ਯਾਨ. ਇਲਮ। (2) ਯਕੀਨ. ਦ੍ਰਿਢ ਨਿਸ਼ਚਾ. "ਪ੍ਰਤੀਤਿ ਹੀਐ ਆਈ". (ਸਵੈਯੇ ਮਃ ੪. ਕੇ) ਕਥਾ ਮੇ ਨ ਕੰਥਾ ਮੇ ਨ ਤੀਰਥ ਕੇ ਪੰਥਾ ਮੇ ਨ ਪੋਥੀ ਮੇ ਨ ਪਾਥ ਮੇ ਨ ਸਾਥ ਕੀ ਬਸੀਤ ਮੇ, ਜਟਾ ਮੇ ਨ ਮੁੰਡਨ ਤਿਲਕ ਤਿਰਪੁੰਡਨ ਮੇ, ਨਦੀ ਕੂਪ ਕੁੰਡਨ ਅਨ੍ਹਾਨ ਦਾਨ ਰੀਤ ਮੇ, ਪਾਠ ਮਠ ਮੰਡਲ ਨ ਕੁੰਡਲ ਕਮੰਡਲ ਮੇ ਮਾਯਾ ਦੇਹ ਮੇ ਨ ਦੇਵ ਦੇਹੁਰਾ ਮਸੀਤ ਮੇ, ਆਪ ਹੀ ਅਪਾਰ ਪਾਰਾਵਾਰ ਪ੍ਰਭ ਪੂਰ ਰਹ੍ਯੋ ਪਾਈਐ ਪ੍ਰਗਟ ਪਰਮੇਸ਼੍ਵਰ ਪ੍ਰਤੀਤਿ ਮੇ. ੩. ਪ੍ਰਸਿੱਧਿ। (4) ਆਨੰਦ. ਪ੍ਰਸੰਨਤਾ। (5) ਆਦਰ. ਸਨਮਾਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|