Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Purī-ā. 1. ਦੇਸਾਂ ਦੀਆਂ ਕੀਮਤੀ ਵਸਤਾਂ। 2. ਪੂਰੀ, ਸੰਪੂਰਨ। 3. ਨਲੀਆਂ। 4. ਪੁੜੀ। 1. load of world's valuables. 2. complete. 2. bobbins. 4. paper wrapping of snmall quantity of provision. 1. ਉਦਾਹਰਨ: ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ (ਦੇਸਾਂ ਨੂੰ ਆਪਣੇ ਵਸ ਕਰ ਲਵਾਂ). Japujee, Guru ʼnanak Dev, 1:3 (P: 1). ਉਦਾਹਰਨ: ਨਾਮ ਦੇ ਧਾਰੇ ਪੁਰੀਆ ਸਭ ਭਵਨ ॥ Raga Gaurhee 5, Sukhmanee 16, 5:7 (P: 284). 2. ਉਦਾਹਰਨ: ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ ॥ Raga Gaurhee, Kabir, 54, 1:1 (P: 335). 3. ਉਦਾਹਰਨ: ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥ Raga Gaurhee, Kabir, 54, 3:2 (P: 335). 4. ਉਦਾਹਰਨ: ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥ Salok, Kabir, 178:1 (P: 1374).

Mahan Kosh Encyclopedia

ਸ਼੍ਰੀ ਗੁਰੂ ਅਰਜਨ ਦੇਵ ਦਾ ਪ੍ਰੇਮੀ ਸਿੱਖ, ਜੋ ਚੂਹੜ ਦਾ ਭਾਈ ਸੀ. ਦੇਖੋ, ਚੂਹੜ। (2) ਪੁਰੀ ਦਾ ਬਹੁ ਵਚਨ. ਪੁਰੀਆਂ, "ਪੁਰੀਆ ਖੰਡਾ ਸਿਰਿ ਕਰੇ". (ਵਾਰ ਸਾਰ ਮਃ ੧)। (3) ਪੁੜੀਆ. ਪੁੜੀ. ਪੁਟਿਕਾ". ਧੂਰਿ ਸਕੇਲ ਕੇ ਪੁਰੀਆ ਬਾਂਧੀ ਦੇਹ". (ਸ. ਕਬੀਰ)। (4) ਜੁਲਾਹੇ ਦੀ ਨਲਕੀ. "ਛੂਟੇ ਕੂੰਡੇ ਭੀਗੈ ਪੁਰੀਆ". (ਗਉ ਕਬੀਰ) ਦੇਖੋ, ਗਜ ਨਵ। (5) ਵਿ- ਪੂਰੀ. ਮੁਕੰਮਲ. "ਪੁਰੀਆ ਏਕ ਤਨਾਈ". (ਗਉ ਕਬੀਰ) ਦੇਖੋ, ਗਜ ਨਵ। (6) ਸੰ. पूर्य- ਪੂਰ੍‍ਯ. ਭਰਣ ਯੋਗ੍ਯ. ਭਰਨੇ ਲਾਇਕ. "ਜੇ ਬੰਨਾ ਪੁਰੀਆ ਭਾਰ". (ਜਪੁ) ਮੇਦਾ ਆਦਿਕ ਸ਼ਰੀਰ ਦੇ ਅੰਗ ਜੋ ਪੂਰਨ ਕਰਨ ਯੋਗ ਹਨ, ਜੇ ਉਨ੍ਹਾਂ ਦੇ ਭਰਨ ਦਾ ਭਾਰ (ਜਿੰਮੇਵਾਰੀ) ਬੰਨ੍ਹ ਲਈਏ. ਭਾਵ- ਰੋਕ ਲਈਏ. ਦੇਖੋ, ਭੁਖਿਆ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits