Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Pāras. ਮੰਨਿਆ ਜਾਂਦਾ ਉਹ ਪਥਰ ਜਿਸ ਦੀ ਛੋਹ ਨਾਲ ਲੋਹਾ ਸੋਨਾ ਬਣ ਜਾਂਦਾ ਹੈ। stone with the touch which iron becomes gold, philospher's stone. ਉਦਾਹਰਨ: ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥ Raga Gaurhee 5, Baavan Akhree, 1 Salok:4 (P: 250). ਉਦਾਹਰਨ: ਮੈਲਾ ਊਜਲੁ ਤਾ ਥੀਐ ਪਾਰਸ ਸੰਗਿ ਭੀਜੈ ॥ (ਭਾਵ ਗੁਰੂ ਪਾਰਸ). Raga Maaroo 1, Asatpadee 6, 7:2 (P: 1012).

SGGS Gurmukhi-English Dictionary
[P. n.] The philosopher's stone (which turns all the base metal into gold)
SGGS Gurmukhi-English Data provided by Harjinder Singh Gill, Santa Monica, CA, USA.

English Translation
n.m. philosopher's stone.

Mahan Kosh Encyclopedia

ਸੰ. {ਸੰਗ੍ਯਾ}. ਫ਼ਾਰਸ ਦੇਸ਼. Persia ਪਾਰਸ੍ਯ ਫ਼ਾ. __ ਈਰਾਨ. ਹਿੰਦੁਸਤਾਨ ਦੇ ਲਹਿਂਦੇ ਵੱਲ ਸੇਂਟ੍ਰਲ ਏਸ਼ੀਆ ਦਾ ਦੇਸ਼, ਜੋ ਟਰਕੀ Turkey ਬਲੋਚਿਸਤਾਨ ਅਤੇ ਅਫਗਾਨਿਸਤਾਨ ਕਰਕੇ ਘਿਰਿਆ ਹੋਇਆ ਹੈ. ਇਸ ਦਾ ਰਕਬਾ ੬੨੮, ੦੦੦ ਵਰਗ ਮੀਲ ਹੈ. ਆਬਾਦੀ ਇੱਕ ਕਰੋੜ 10 millions ਅਨੁਮਾਨ ਕੀਤੀ ਗਈ ਹੈ. ਰਾਜਧਾਨੀ Teheran ਹੈ. ਰਾਜ ਦਾ ਪ੍ਰਬੰਧ ਦੇਸ਼ ਦੀ ਚੁਣੀ ਹੋਈ ਮੰਡਲੀ (ਮਜਲਿਸ) ਦੇ ਹੱਥ ਹੈ. ਸ਼ਾਹ ਦਾ ਨਾਮ ਰਿਜ਼ਾਖ਼ਾਨ ਪਹਲਵੀ ਹੈ, ਜੋ ੧੬. ਦਿਸੰਬਰ ਸਨ ੧੯੨੫ ਤੋਂ ਤਖ਼ਤ ਤੇ ਬੈਠਾ ਹੈ. ੨. ਸੰ. ਸ੍‍ਪਰ੍‍ਸ਼. ਇੱਕ ਕਲਪਿਤ ਪੱਥਰ, ਜਿਸ ਦੇ ਛੁਹਣ ਤੋਂ ਲੋਹੇ ਦਾ ਸੋਨਾ ਹੋਣਾ ਮੰਨਿਆ ਜਾਂਦਾ ਹੈ. ਸ੍‍ਪਰ੍‍ਸ਼ ਮਣਿ. Philosopher's stone "ਲੋਹਾ ਹਿਰਨ ਹੋਵੇ ਸੰਗਿ ਪਾਰਸ" (ਕਾਨ ਮਃ ੪)। (3) ਪਾਰਸਨਾਥ. (ਪਾਰ੍‍ਸ਼੍ਵਨਾਥ) ਦਾ ਸੰਖੇਪ. "ਪਾਰਸ ਕਰ ਡੰਡੌਤ ਘਰ ਆਏ". (ਪਾਰਸਾਵ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits