Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਪ੍ਰਾਪਤ ਕੀਤਾ। (2) ਡਾਲਿਆ, (ਭਾਵ) ਸਥਿਤ ਕੀਤਾ। (3) ਦਿਤਾ। (4) ਉਪਾਇਆ, (ਭਾਵ) ਪੈਦਾ ਕੀਤਾ। (5) (ਭਾਵ) ਵਸਾਇਆ, ਬਰਸਾਇਆ। (6) ਲਗਾਣਾ, ਪਾਉਣਾ। (7) ਪੈਦਾ। (8) ਪਾ ਦਿਤਾ, (ਭਾਵ) ਲਿਖ ਦਿਤਾ। (9) ਪਹਿਨਾਇਆ, ਗਲ ਪੁਆਇਆ। (10) (ਭਾਵ) ਸੁਟਿਆ ਵਡਾਇਆ। (11) ਡੇਗਿਆ, ਲਾਇਆ। (12) (ਭਾਵ) ਲਾਇਆ। (13) ਵੇਖ
|
| English Translation | |
n.m. see ਪਾਵਾ.
|
| Mahan Kosh Encyclopedia |
ਪ੍ਰਾਪਤ (ਹਾਸਿਲ) ਕੀਤਾ. "ਅਬ ਮੈ ਸੁਖ ਪਾਇਓ" (ਜੈਤ ਮਃ ੫) "ਹਰਿ ਪਾਇਅੜਾ ਬਡ ਭਾਗੀਈ". (ਗਉ ਮਃ ੪) "ਪਾਇਅੜੇ ਸਰਬ ਸੁਖਾ". (ਵਾਰ ਵਡ ਮਃ ੪) "ਪਾਇਆ ਨਿਹਚਲੁਥਾਨੁ". (ਵਾਰ ਗੂਜ ੨. ਮਃ ੫)। (2) ਭੋਜਨ ਛਕਿਆ, ਮੇਦੇ ਵਿੱਚ ਪਾਇਆ. "ਖੀਰ ਸਮਾਨਿ ਸਾਗੁ ਮੈ ਪਾਇਆ". (ਮਾਰੂ ਕਬੀਰ)। (3) ਪਹਿਨਾਇਆ. ਪਰਿਧਾਨ ਕਰਾਇਆ, "ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ". (ਵਾਰ ਗਉ ੧. ਮਃ ੪) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। (4) ਫ਼ਾ. __ ਪਾਯਾ. ਹਸ੍ਤੀ. ਹੋਂਦ. "ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ". (ਆਸਾ ਕਬੀਰ)। (5) ਦੇਖੋ, ਪਾਯਹ.
Mahan Kosh data provided by Bhai Baljinder Singh (RaraSahib Wale);
See http://www.ik13.com
|
|