Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Prānā. 1. ਸ੍ਵਾਸ। 2. ਜਾ ਪਿਆ, ਨੱਠ ਗਿਆ। 3. ਪਾਰ ਕਰਨ ਵਾਲਾ। 4. ਪਾਰ ਹੋ ਜਾਏਗਾ, ਭਾਵ ਮੁਕਤ ਹੋ ਜਾਵੇਂਗਾ। 5. ਜਿੰਦ, ਪ੍ਰਾਣ। 1. flees away. 2. runs away. 3. one who ferries across. 4. shall be ferried across, swim across. 5. life, soul. 1. ਉਦਾਹਰਨ: ਸੂਖੁ ਭਇਆ ਦੁਖੁ ਦੂਰਿ ਪਰਾਨਾ ॥ Raga Maajh 5, 23, 2:1 (P: 103). 2. ਉਦਾਹਰਨ: ਨਾਮੁ ਲੈਤ ਦੁਖੁ ਦੂਰਿ ਪਰਾਨਾ ॥ (ਜਾ ਪਿਆ, ਨਠ ਗਿਆ). Raga Bhairo 5, 25, 2:1 (P: 1142). 3. ਉਦਾਹਰਨ: ਹਰਿ ਧਨੁ ਤੁਲਹਾ, ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥ Raga Goojree 5, 3, 2:2 (P: 495). 4. ਉਦਾਹਰਨ: ਪਾਰਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰਿ ਪਰਾਨਾ ॥ Raga Dhanaasaree 5, 8, 3:2 (P: 672). 5. ਉਦਾਹਰਨ: ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥ Raga Jaitsaree 4, 3, 2:1 (P: 697). ਉਦਾਹਰਨ: ਸੋ ਕਿਉ ਵਿਸਰੈ ਜਿਸ ਕੇ ਜੀਅ ਪਰਾਨਾ ॥ (ਸ੍ਵਾਸ ਜਾਨ). Raga Gaurhee 3, 77, 1:1 (P: 159).
|
Mahan Kosh Encyclopedia |
ਪਲਾਯਨ ਹੋਇਆ. ਨੱਠਿਆ. "ਦੁਖ ਦੂਰਿ ਪਰਾਨਾ". (ਮਾਝ ਮਃ ੫) ਦੂਰ ਜਾਪਿਆ। (2) ਪੜਾ. ਪੈਗਿਆ. "ਸੁਆਮੀ ਸਿਮਰਤ ਪਾਰਿ ਪਰਾਨਾ". (ਧਨਾ ਮਃ ੫)। (3) ਪ੍ਰਯਾਣ. ਯਾਤ੍ਰਾ. "ਆਸ ਅੰਦੇਸਾ ਬੰਧਿ ਪਰਾਨਾ। ਮਹਲ ਨ ਪਾਵੈ ਫਿਰਤ ਬਿਗਾਨਾ". (ਸੂਹੀ ਅਃ ਮਃ ੫) ਆਸਾ ਅਤੇ ਅੰਦੇਸ਼ਾ ਜੀਵਨ ਦੀ ਪਰਮਾਰਥ ਯਾਤ੍ਰਾ ਵਿੱਚ ਪ੍ਰਤਿਬੰਧ (ਰੋਕ) ਹੈ। (4) ਪਾਰੀ- ਯਾਨ. ਪਾਰੀ (ਸਮੁੰਦਰ) ਤਰਣ ਦੀ ਯਾਨ (ਸਵਾਰੀ), ਜਹਾਜ, "ਹਰਿ ਹਰਿ ਤਾਰਿ ਪਰਾਨਾ". (ਗੂਜ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|