Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Paṯaʼng. ਪਤੰਗਾ, ਭੰਬਟ, ਪਰਵਾਨਾ, ਭੌਰਾ। moth. ਉਦਾਹਰਨ: ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥ Raga Gaurhee 5, Sukhmanee 11, 7:5 (P: 277). ਉਦਾਹਰਨ: ਲਪਟਿ ਰਹਿਓ ਰਸਿ ਲੋਭੀ ਪਤੰਗ ॥ (ਭੌਰਾ). Raga Gaurhee 5, Sukhmanee 15, 4:8 (P: 283). ਉਦਾਹਰਨ: ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥ Raga Gaurhee 1, Asatpadee 11, 3:1 (P: 225).
|
SGGS Gurmukhi-English Dictionary |
[1. Sk. n. 2. P. n.] 1. sun. 2. Moth, worm
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. kite.
|
Mahan Kosh Encyclopedia |
ਸੰ. ਵਿ- ਉਡਦਾ ਹੋਇਆ. ਉਡਣ ਵਾਲਾ। (2) {ਸੰਗ੍ਯਾ}. ਪੰਛੀ. ਪਰਿੰਦ। (3) ਭਮੱਕੜ, ਸ਼ਲਭ. ਪਰਵਾਨਾ. "ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ". (ਚਉਬੋਲੇ ਮਃ ੫)। (4) ਸੂਰਜ। (5) ਫਿੰਡ. ਗੇਂਦ। (6) ਸ਼ਰੀਰ. ਦੇਹ। (7) ਨੌਕਾ. ਜਹਾਜ। (8) ਅੱਗ ਦੀ ਚਿਨਗਾਰੀ, ਵਿਸਫੁਲਿੰਗ। (9) ਤੀਰ। (10) ਪੰਛੀ ਦੀ ਤਰਾਂ ਉਡਣ ਵਾਲੀ ਹੋਣ ਕਰਕੇ ਗੁੱਡੀ (ਚੰਗ) ਦਾ ਨਾਮ ਭੀ ਪਤੰਗ ਹੈ। (11) ਦੇਖੋ, ਪਤੰਗੁ। (12) ਸੰ. ਪਤੰਗ ਇੱਕ ਬਿਰਛ, ਜਿਸ ਦੀ ਲੱਕੜ ਵਿੱਚੋਂ ਉਬਾਲਕੇ ਲਾਲ ਰੰਗ ਕੱਢਿਆ ਜਾਂਦਾ ਹੈ. Caesalpina Sappan ਪਤੰਗ ਦਾ ਰੰਗ ਕੱਚਾ ਹੁੰਦਾ ਹੈ. "ਸਭ ਜਗ ਰੰਗ ਪਤੰਗ ਕੋ ਹਰਿ ਏਕੈ ਨਵਰੰਗ". (ਨੰਦਦਾਸ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|