Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺibẖ-raᴺṯā. ਭਰਮ ਰਹਿਤ। doubt-free. ਉਦਾਹਰਨ: ਚੀਤਿ ਆਵੈ ਤਾਂ ਸਦ ਨਿਭਰੰਤਾ ॥ Raga Bhairo 5, 21, 3:2 (P: 1141).
|
SGGS Gurmukhi-English Dictionary |
[adj.] (from Sk. Nira-bhrāmti) without delusion, without illusion
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਨਿਭਰਾਤ, ਨਿਭਰਾਂਤਿ, ਨਿਭਰਾਤੀ) ਸੰ. निभृत. ਵਿ. ਖ਼ਾਮੋਸ਼. ਚੁਪਚਾਪ। 2. ਛਿਪਣ ਵਾਲਾ. ਅਸ੍ਤ ਹੋਣਾ ਵਾਲਾ. “ਕਇਆਂਅਗਨਿ ਕਰੇ ਨਿਭਰਾਂਤਿ.” (ਮਲਾ ਮਃ ੧) ਬੁਝਾਵੇ (ਸ਼ਾਂਤ ਕਰੇ). 3. ਅਚਲ. ਨਿਸ਼੍ਚਲ. “ਸਹਨਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ.” (ਮਾਰੂ ਮਃ ਪ) 4. ਸੰ. निर्भ्रान्त. ਬਿਨਾ ਭ੍ਰਾਂਤਿ. ਮਿਥ੍ਯਾਗਯਾਨ ਰਹਿਤ. “ਜੀਅਹੁ ਰਹੈ ਨਿਭਰਾਤੀ.” (ਮਾਰੂ ਮਃ ੧) “ਅੰਤਰਿ ਬਿਖੁ, ਬਾਹਰਿ ਨਿਭਰਾਤੀ, ਤਾ ਜਮੁ ਕਰੇ ਖੁਆਰੀ.” (ਮਾਰੂ ਅ: ਮਃ ੧) ਅੰਦਰ ਵਿਸ਼ਿਆਂ ਦੀ ਜ਼ਹਿਰ ਹੈ, ਮੂਹੋਂ ਯਥਾਰਥਗ੍ਯਾਨ ਦੀਆਂ ਗੱਲਾਂ. “ਚੀਤਿ ਆਵੈ ਤਾਂ ਸਦ ਨਿਭਰੰਤਾ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|