Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺiberẖ(u). ਨਿਬੇੜਾ, ਫੈਸਲਾ। judgement, decision, settlement. ਉਦਾਹਰਨ: ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥ Raga Maajh 1, Vaar 4:7 (P: 139).
|
Mahan Kosh Encyclopedia |
(ਨਿਬੇਰ, ਨਿਬੇਰਾ, ਨਿਬੇੜਾ) ਸੰ. ਨਿਵ੍ਰਿੱਤ ਕਰਨ ਦੀ ਕ੍ਰਿਯਾ. ਦੋ ਮਿਲੀ ਵਸਤਾਂ ਨੂੰ ਵੱਖ ਕਰਨ ਦਾ ਭਾਵ. ਨ੍ਯਾਯ. ਨਿਆਂ. ਇਨਸਾਫ਼। 2. ਫੈਸਲਾ. “ਤਹਿ ਸਾਚ ਨਿਆਇ ਨਿਬੇਰਾ.” (ਸੋਰ ਮਃ ੫) “ਅੰਤਿ ਸਚਨਿਬੇੜਾ ਰਾਮ.” (ਵਡ ਛੰਤ ਮਃ ੩) “ਸਤਿਗੁਰੁ ਹਥਿ ਨਿਬੇੜੁ.” (ਮਃ ੧ ਵਾਰ ਮਾਝ) 3. ਸਿੱਧਾਂਤ. ਨਿਚੋੜ. “ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ!” (ਸਿਧਗੋਸਟਿ) 4. ਸਮਾਪਤੀ. ਖਾਤਿਮਾ. “ਹਉਮੈ ਮਾਰਿ ਨਿਬੇਰੀ.” (ਸਾਰ ਮਃ ੧) 5. ਹਿਸਾਬ ਭੁਗਤਾਉਣ ਦੀ ਕ੍ਰਿਯਾ. “ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ.” (ਸੋਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|