Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiberā. 1. ਸਮਾਪਤੀ, ਖਾਤਮਾ, ਪਾਰ ਉਤਾਰਾ। 2. ਫੈਸਲਾ। 3. ਹਿਸਾਬ ਭੁਗਤਾਨ ਦੀ ਕਿਰਿਆ। 1. settled, decided. 2. decision, adjudgement. 3. render/settle the accounts.
ਉਦਾਹਰਨਾ:
1. ਗੁਰ ਪਰਸਾਦੀ ਬੂਝਿ ਲੈ ਤਉ ਹੋਇ ਨਿਬੇਰਾ ॥ Raga Gaurhee 1, Asatpadee 18, 1:1 (P: 229).
ਸਾਧ ਸੰਗਿ ਸਭੁ ਹੋਤ ਨਿਬੇਰਾ ॥ (ਝਗੜੇ ਮੁਕ ਜਾਂਦੇ ਹਨ). Raga Gaurhee 5, Sukhmanee 7, 1:6 (P: 271).
ਗੁਰ ਪਰਮੇਸਰੁ ਨਾਨਕ ਭੇਟਿਓ ਸਚੈ ਸਬਦਿ ਨਿਬੇਰਾ ॥ (ਪਾਰ ਉਤਾਰਾ). Raga Raamkalee 1, 6, 3:2 (P: 878).
2. ਮਿਲਿ ਰਾਜਨ ਰਾਮ ਨਿਬੇਰਾ ॥ Raga Sorath 5, 51, 1:4 (P: 621).
ਤਹ ਸਾਚ ਨਿਆਇ ਨਿਬੇਰਾ ॥ Raga Sorath 5, 51, 3:1 (P: 621).
ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ॥ Raga Maaroo 1, Solhaa 17, 16:2 (P: 1038).
3. ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥ Raga Sorath, Kabir, 9, 1:2 (P: 656).

Mahan Kosh Encyclopedia

(ਨਿਬੇਰ, ਨਿਬੇੜਾ, ਨਿਬੇੜੁ) ਸੰ. ਨਿਵ੍ਰਿੱਤ ਕਰਨ ਦੀ ਕ੍ਰਿਯਾ. ਦੋ ਮਿਲੀ ਵਸਤਾਂ ਨੂੰ ਵੱਖ ਕਰਨ ਦਾ ਭਾਵ. ਨ੍ਯਾਯ. ਨਿਆਂ. ਇਨਸਾਫ਼। 2. ਫੈਸਲਾ. “ਤਹਿ ਸਾਚ ਨਿਆਇ ਨਿਬੇਰਾ.” (ਸੋਰ ਮਃ ੫) “ਅੰਤਿ ਸਚਨਿਬੇੜਾ ਰਾਮ.” (ਵਡ ਛੰਤ ਮਃ ੩) “ਸਤਿਗੁਰੁ ਹਥਿ ਨਿਬੇੜੁ.” (ਮਃ ੧ ਵਾਰ ਮਾਝ) 3. ਸਿੱਧਾਂਤ. ਨਿਚੋੜ. “ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ!” (ਸਿਧਗੋਸਟਿ) 4. ਸਮਾਪਤੀ. ਖਾਤਿਮਾ. “ਹਉਮੈ ਮਾਰਿ ਨਿਬੇਰੀ.” (ਸਾਰ ਮਃ ੧) 5. ਹਿਸਾਬ ਭੁਗਤਾਉਣ ਦੀ ਕ੍ਰਿਯਾ. “ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ.” (ਸੋਰ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits