Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ʼniḏarā. ਨੀਂਦ। sleep. ਉਦਾਹਰਨ: ਜਿਉ ਸੁਪਨੈ ਨਿਸਿ ਭੁਲੀਐ ਜਸ ਲਗਿ ਨਿਦ੍ਰਾ ਹੋਇ ॥ Raga Sireeraag 1, Asatpadee 15, 7:1 (P: 63).

SGGS Gurmukhi-English Dictionary
[P. n.] Sleep
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{ਸੰਗ੍ਯਾ}. ਨੀਂਦ¹ ਇਹ ਉਹ ਅਵਸਥਾ ਹੈ, ਜਦ ਦਿਮਾਗ ਅਤੇ ਅੰਤਹਕਰਣ ਥਕਕੇ, ਨਵੇਂਸਿਰਿਓਂ ਸ਼ਕਤਿ ਪ੍ਰਾਪਤ ਕਰਨ ਲਈ ਵਿਸ੍ਰਾਮ ਕਰਦੇ ਹਨ. ਦਿਮਾਗ ਵਿੱਚ ਲਹੂ ਕਮ ਪਹੁਚਣ ਤੋਂ ਨੀਂਦ ਆਉਂਦੀ ਹੈ. ਭੋਜਨ ਕਰਕੇ ਤੁਰਤ ਸੌਣਾ, ਗ੍ਰੀਖਮ ਰੁੱਤ ਤੋਂ ਬਿਨਾ ਦਿਨ ਨੂੰ ਸੋਣਾ, ਆਯੁਰਵੇਦ ਵਿੱਚ ਨਿੰਦਿਆ ਹੈ. ਜੁਆਨ ਅਤੇ ਅਰੋਗ ਲਈ ਸੱਤ ਘੰਟੇ ਸੌਣਾ ਪੂਰੀ ਨੀਂਦ ਹੈ. ਬੱਚਿਆਂ ਲਈ ਨੀਂਦ ਦਾ ਸਮਾ ਉਮਰ ਦੇ ਲਿਹਾਜ ਬਹੁਤਾ ਹੋਇਆ ਕਰਦਾ ਹੈ. "ਸਪਨੈ ਨਿਸਿ ਭੁਲੀਐ ਜਬ ਲਗ ਨਿਦ੍ਰਾ ਹੋਇ". (ਸ਼੍ਰੀ ਅਃ ਮਃ ੧)। (2) ਭਾਵ- ਅਵਿਦ੍ਯਾ। (3) ਗਫ਼ਲਤ. [¹ਯੋਗਦਰਸ਼ਨ ਵਿੱਚ ਲਿਖਿਆ ਹੈ-अभाव प्रत्ययालम्बना वृत्ति्र्निद्रा (ਪਾਦ ੧, ਸੂਤ ੧੦) ਚਿੱਤ ਦੀਆਂ ਵ੍ਰਿੱਤੀਆਂ ਦੇ ਅਭਾਵ ਦਾ ਕਾਰਣ ਜੋ ਤਮੋਗੁਣ ਹੈ, ਉਸ ਨੂੰ ਵਿਸ਼ਯ ਕਰਨ ਵਾਲੀ ਵ੍ਰਿੱਤੀ ਦਾ ਨਾਮ ਨਿਦ੍ਰਾ ਹੈ].


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits