Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ʼnāḏī. 1. ਨਾਦ (ਸੇਖ, ਸਿੰਗੀ ਆਦਿ) ਵਜਾਉਣ ਦੁਆਰਾ। 2. ਸਿੰਗੀ ਵਜਾਉਣ ਵਾਲਾ (ਧੁਨੀ (ਸ਼ਬਦ) ਦਾ ਅਭਿਆਸੀ) ਭਾਵ ਜੋਗੀ। 1. through blowing of couches. 2. piper viz., Yogi. 1. ਉਦਾਹਰਨ: ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥ Raga Sorath, Kabir, 3, 2:2 (P: 654). 2. ਉਦਾਹਰਨ: ਨਾਦੀ ਬੇਦੀ ਪੜ੍ਹਹਿ ਪੁਰਾਣ ॥ Raga Basant 3, 4, 2:2 (P: 1169).
|
English Translation |
adj. voiced.
|
Mahan Kosh Encyclopedia |
ਸੰ. नादिन. ਵਿ- ਨਾਦ (ਧੁਨਿ) ਕਰਨ ਵਾਲਾ। (2) {ਸੰਗ੍ਯਾ}. ਚੇਲਾ. ਸਿੱਖ. ਨਾਦ (ਉਪਦੇਸ਼) ਦ੍ਵਾਰਾ ਜਿਸ ਦਾ ਗੁਰੂ ਨਾਲ ਪੁਤ੍ਰ ਭਾਵ ਉਤਪੰਨ ਹੁੰਦਾ ਹੈ, "ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਣੈ ਲਿਖਾਇਆ". (ਸੋਰ ਕਬੀਰ) ਨਾਦੀ, ਬਿੰਦੀ, ਸ਼ਾਸਤ੍ਰਾਰਥਕਰਤਾ ਅਤੇ ਮੌਨੀ, ਸਭ ਜਮ ਦੇ ਰਜਿਸਟਰ ਵਿਚ ਲਿਖੇ ਗਏ। (3) ਰਾਗ ਕਰਨ ਵਾਲਾ. ਰਾਗੀ. ਕੀਰਤਨੀਆ। (4) ਅ਼. ਸਭਾ. ਮਜਲਿਸ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|