Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāḏ. 1. ਵਾਜੇ, ਸੰਗੀਤ ਦੇ ਸਾਜ਼। 2. ਸਿੰਗੀ, ਜੋਗੀਆਂ ਦਾ ਇਕ ਧੁਨੀ ਸਾਜ਼। 3. ਸੰਗੀਤ ਰਾਗ। 4. ਸ਼ਬਦ ਦੀ ਧੁਨੀ। 5. ਸ਼ਬਦ ਰੂਪ। 6. ਆਵਜ਼ ਧੁਨੀ, ਘੰਟਾ ਹੇੜਾ। 7. ਸੰਖ। 1. musical instruments. 2. divine music, music from the musical instrument of Yigis celestial strain, hymns of God. 4. musical strain. 5. knowledge of absolute Lord in the form of name. 6. sound of hunters' bell. 7. couch.
ਉਦਾਹਰਨਾ:
1. ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥ Japujee, Guru Nanak Dev, 27:2 (P: 6).
ਉਦਾਹਰਨ:
ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ Raga Dhanaasaree 5, 23, 3:2 (P: 676).
2. ਭਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥ Japujee, Guru Nanak Dev, 29:1 (P: 6).
ਉਦਾਹਰਨ:
ਇਕਨਾ ਨਾਦ ਨ ਬੇਦ ਗੀਅ ਰਸੁ ਰਸ ਕਸ ਨ ਜਾਣੰਤਿ ॥ (ਭਾਵ ਨ ਜੋਗੀ ਹਨ). Raga Saarang 4, Vaar 22, Salok, 1, 2:4 (P: 1246).
3. ਤਿਥੇ ਨਾਦ ਬਿਨੋਦ ਕੋਡ ਅਨੰਦ ॥ Japujee, Guru Nanak Dev, 36:2 (P: 7).
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥ ('ਨਾਮ ਕੀਰਤਨ' ਰੂਪੀ ਸੰਗੀਤ). Raga Sireeraag 1, 7, 1:2 (P: 16).
4. ਜਾ ਕੀ ਦਿਸਟਿ ਨਾਦ ਲਿਵ ਲਾਗੈ ॥ Raga Sireeraag, Kabir, 3, 1:2 (P: 92).
5. ਨਾਦ ਬਿੰਦ ਕੀ ਸੁਰਤਿ ਸਮਾਇ ॥ Raga Aaasaa 1, 12, 2:3 (P: 352).
ਗੁਨ ਨਾਦ ਧੁਨਿ ਅਨੰਦ ਬੇਦ ॥ (ਭਾਵ ਸ਼ਬਦ). Raga Kaliaan 5, 5, 1:1 (P: 1322).
6. ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥ Raga Aaasaa 5, Chhant 4, 4:1 (P: 455).
ਨਾਦ ਭ੍ਰਮੇ ਜੈਸੇ ਮਿਰਗਾਏ ॥ Raga Gond, Naamdev, 2, 1:1 (P: 873).
7. ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ Raga Aaasaa 1, Vaar 16, Salok, 1, 2:3 (P: 471).

SGGS Gurmukhi-English Dictionary
[1. Sk. n.] 1. sound, resounace, the mystic sound. 2. a musical instrument, horn
SGGS Gurmukhi-English Data provided by Harjinder Singh Gill, Santa Monica, CA, USA.

English Translation
n.m sound; music; conch, horn.

Mahan Kosh Encyclopedia

(ਦੇਖੋ- ਨਦ੍‌ ਧਾ). ਸੰ. ਨਾਮ/n. ਸ਼ਬਦ. ਧੁਨਿ. “ਨਾਦ ਕੁਰੰਕਹਿ ਬੇਧਿਆ.” (ਵਾਰ ਜੈਤ) ਵਿਦ੍ਵਾਨਾਂ ਨੇ ਨਾਦ ਦੇ ਮੁੱਖ ਦੋ ਭੇਦ ਕੀਤੇ ਹਨ. ਇੱਕ ਧ੍ਵਨਿਰੂਪ, ਜੈਸੇ- ਘੰਟੇ ਨਗਾਰੇ ਆਦਿ ਦਾ ਸ਼ਬਦ. ਦੂਜਾ ਵਰਣ- ਰੂਪ, ਜੈਸੇ- ਮਨੁੱਖਾਂ ਦੀ ਬੋਲੀ. ਕਈਆਂ ਨੇ ਤਿੰਨ ਭੇਦ ਥਾਪੇ ਹਨ- ਇੱਕ ਪ੍ਰਾਣੀਭਵ, ਜੋ ਜਾਨਦਾਰ ਜੀਵਾਂ ਤੋਂ ਪੈਦਾ ਹੋਵੇ. ਦੂਜਾ ਅਪ੍ਰਾਣੀ ਭਵ, ਜੋ ਬੇਜਾਨ ਵਸਤੂਆਂ ਤੋਂ ਉਪਜੇ, ਜੈਸੇ- ਵੀਣਾ ਆਦਿ ਦੀ ਧੁਨਿ. ਤੀਜਾ ਉਭਯ ਸੰਭਵ ਜੈਸੇ- ਬਾਂਸੁਰੀ ਨਫੀਰੀ ਆਦਿ।
2. ਯੋਗੀਆਂ ਦੇ ਪੰਚ ਸ਼ਬਦ{1222} ਅਤੇ ਸਿੰਙੀ ਆਦਿ ਨਾਦ. “ਘਟਿ ਘਟਿ ਵਾਜਹਿ ਨਾਦ.” (ਜਪੁ) ਇੱਥੇ ਸਤਿਗੁਰੂ ਦਾ ਭਾਵ ਆਤਮਿਕ ਅਖੰਡ ਸੰਗੀਤ ਤੋਂ ਹੈ, ਜੋ ਨਾਮ ਅਭ੍ਯਾਸੀ ਗੁਰਮੁਖਾਂ ਨੂੰ ਅਨੁਭਵ ਹੋਂਦਾ ਹੈ। 3. ਸੰਖ. “ਤਿਨ ਘਰਿ ਬ੍ਰਾਹਮਣ ਪੂਰਹਿ ਨਾਦ.” (ਵਾਰ ਆਸਾ) 4. ਸ੍ਵਰਵਿਦ੍ਯਾ. ਸੰਗੀਤ. “ਗੁਰਮੁਖਿ ਨਾਦ ਬੇਦ ਬੀਚਾਰੁ.” (ਮਾਰੂ ਸੋਲਹੇ ਮਃ ੩) 5. ਨਿਘੰਟੁ ਵਿੱਚ ਨਾਦ ਦਾ ਅਰਥ ਕੀਤਾ ਹੈ ਉਸਤਤਿ ਕਰਨ ਯੋਗ੍ਯ. ਜਿਸ ਦੀ ਉਸਤਤਿ ਕਰੀਏ ਉਹ ਨਾਦ ਹੈ। 6. ਸੰਗੀਤ ਵਿੱਚ ਅਰਥ ਕੀਤਾ ਹੈ- ਨ (ਪ੍ਰਾਣ) ਦ (ਅਗਨਿ). ਸ਼ਰੀਰ ਦੀ ਅਗਨੀ ਦੇ ਸੰਜੋਗ ਤੋਂ ਜੋ ਸ੍ਵਰ ਉਪਜੇ, ਸੋ ਨਾਦ. ਇਸ ਨਾਦ ਦੇ ਤਿੰਨ ਅਸਥਾਨ ਹਨ- ਹ੍ਰਿਦਯ, ਕੰਠ ਅਤੇ ਮਸ੍ਤਕ. ਹ੍ਰਿਦਯ ਵਿੱਚ ਇਸਥਿਤ ਨਾਦ ਦੀ “ਮੰਦ੍ਰ” ਸੰਗ੍ਯਾ ਹੈ, ਕੰਠ ਵਿੱਚ ਨਾਦ ਦੀ “ਮਧ੍ਯਮ” ਸੰਗ੍ਯਾ ਹੈ ਅਤੇ ਮਸ੍ਤਕ ਵਿੱਚ ਇਸਥਿਤ ਨਾਦ “ਤਾਰ” ਹੈ। 7. ਦੇਖੋ- ਅਨਹਤ ਨਾਦ.

Footnotes:
{1222} ਦੇਖੋ- ਪੰਚ ਸ਼ਬਦ 3-4.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits