Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāgar. 1. ਨਗਰ ਵਿਚ ਰਹਿਣ ਵਾਲਾ, ਸ਼ਹਿਰੀ ਭਾਵ ਉਤਮ, ਸਿਆਣਾ। 2. ਸੋਹਣੀ, ਉਤਮ, ਸੁੰਦਰ। 1. sublime Lord, citizen. 2. sublime.
ਉਦਾਹਰਨਾ:
1. ਕਰਿ ਕਿਰਪਾ ਉਧਰੁ ਹਰਿ ਨਾਗਰ ॥ (ਉਤਮ/ਸਿਆਣੇ ਹਰਿ). Raga Soohee 3, Asatpadee 2, 1:2 (P: 760).
ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥ (ਹੇ ਨਗਰ ਵਾਸੀਓ). Raga Malaar Ravidas, 1, 1:1 (P: 1293).
2. ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥ Salok, Farid, 68:1 (P: 1381).

Mahan Kosh Encyclopedia

ਸੰ. ਵਿ. ਨਗਰ ਦਾ. ਸ਼ਹਰੀ. “ਨਾਗਰ ਜਨਾ! ਮੇਰੀ ਜਾਤਿ ਬਿਖਿਆਤ ਚੰਮਾਰੰ.” (ਮਲਾ ਰਵਿਦਾਸ) 2. ਚਤੁਰ. ਸਭ੍ਯ. ਨਿਪੁਣ. “ਉਧਰੁ ਹਰਿ ਨਾਗਰ!” (ਸੂਹੀ ਅ: ਮਃ ੫) 3. ਨਾਮ/n. ਧਨ੍ਵੰਤਰਿ, ਜੋ ਮਹਾਨ ਚਤੁਰ ਹੈ. “ਕਲਪਤਰੁ ਸਿਖਰਿ ਸੁ ਨਾਗਰ ਨਦੀਚੇ ਨਾਥੰ.” (ਧਨਾ, ਤ੍ਰਿਲੋਚਨ) 4. ਸੁੰਢ. ਸ਼ੁੰਠਿ। 5. ਗੁਜਰਾਤੀ ਬ੍ਰਾਹਮਣਾਂ ਦੀ ਇੱਕ ਜਾਤਿ। 6. ਨ-ਅਗ੍ਰ. ਵਿ. ਜੋ ਵਧਕੇ ਨਹੀਂ. “ਨੈਨ ਨਾਗਰੀ ਕੇ ਹ੍ਵੈ ਨਾਗਰ.” (ਗੁਪ੍ਰਸੂ) ਸੁੰਦਰ ਇਸਤ੍ਰੀ ਦੇ ਨੇਤ੍ਰ ਵਧਕੇ ਨਹੀਂ ਹੋ ਸਕਦੇ, ਭਾਵ- ਘਟੀਆ ਹਨ। 7. ਉੱਤਮ. ਸ਼੍ਰੇਸ਼੍ਠ ਬੋਧਕ ਭੀ ਨਾਗਰ ਸ਼ਬਦ ਆਇਆ ਹੈ. “ਟੂਟੀ ਨਾਗਰ ਲਜੁ.” (ਸ. ਕਬੀਰ) ਉਮਰਰੂਪ ਉੱਤਮ ਰੱਸੀ ਟੁੱਟੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits