Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏẖūp. 1. ਧੁਪ। 2. ਚਮਕ, ਸ਼ੋਭਾ। 3. ਸੁਗੰਧ ਵਾਲਾ ਧੂੰਆ ਪੈਦਾ ਕਰਨ ਵਾਲੇ ਪਦਾਰਥ। 4. ਸੁਗੰਧ ਵਾਲੇ ਪਦਾਰਥਾਂ ਦਾ ਧੂੰਆਂ। 1. sunshine. 2. glory. 3. incense, joss stick, frankincense, olibanum. 2. incensed stuff. 1. ਉਦਾਹਰਨ: ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥ Raga Gaurhee, Kabir, 48, 1:1 (P: 333). ਉਦਾਹਰਨ: ਧੂਪ ਛਾਵ ਜੇ ਸਮ ਕਰਿ ਜਾਣੈ ॥ (ਭਾਵ ਦੁਖ). Raga Raamkalee 1, Oankaar, 24:3 (P: 932). 2. ਉਦਾਹਰਨ: ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥ Raga Aaasaa 5, Chhant 14, 1:5 (P: 462). 3. ਉਦਾਹਰਨ: ਧੂਪ ਦੀਪ ਨਈ ਬੇਦਹਿ ਬਾਸਾ ॥ Raga Goojree Ravidas, 1, 3:1 (P: 525). 4. ਉਦਾਹਰਨ: ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਯ੍ਯਾਵਉ ਧੂਪ ॥ Raga Jaitsaree 5, 8, 1:2 (P: 301). ਉਦਾਹਰਨ: ਰੂਪ ਧੂਪ ਸੁਗੰਧਤਾ ਕਾਪਰ ਭੋਗਾਦਿ ॥ Raga Bilaaval 5, 38, 2:1 (P: 810).
|
SGGS Gurmukhi-English Dictionary |
[1. Sk. n.] 1. incense, burnt perfume, v. to burn (as incense) to fumigate. 2. sun-shine, sunlight
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਧੁੱਪ incense, joss stick, frankincense, olibanum.
|
Mahan Kosh Encyclopedia |
ਸੰ. धूप्. ਧਾ- ਗਰਮ ਕਰਨਾ, ਚਮਕਣਾ, ਬੋਲਣਾ। (2) ਸੰ. {ਸੰਗ੍ਯਾ}. ਗੁੱਗਲ ਚੰਦਨ ਕੁਠ ਕੇਸਰ ਮੋਥਾ ਕਪੂਰ ਅਗੁਰ ਜਾਤੀਫਲ ਆਦਿ ਸੁਗੰਧ ਵਾਲੇ ਪਦਾਰਥਾਂ ਦਾ ਧੂਆਂ. "ਧੂਪ ਮਲਆਨਲੋ ਪਵਣ ਚਵਰੋ ਕਰੈ". (ਸੋਹਿਲਾ) ਦੇਵਮੰਦਿਰ ਅਤੇ ਸਮਾਜਾਂ ਵਿੱਚ ਧੂਪ ਧੁਖਾਉਣ ਦੀ ਰੀਤਿ ਬਹੁਤ ਪੁਰਾਣੀ ਹੈ. ਇਸ ਨੂੰ ਲਾਭਦਾਇਕ ਜਾਣਕੇ ਕਿਸੇ ਨੇ ਕਿਸੇ ਰੂਪ ਵਿਚ ਸਾਰੇ ਹੀ ਮਤਾਂ ਨੇ ਅੰਗੀਕਾਰ ਕੀਤਾ ਹੈ. ਦੇਖੋ, ਬਾਈਬਲ EX ਕਾਂਡ ੩੦ ਆਯਤ ੭. ਅਤੇ ੮। (3) ਉਹ ਵਸਤੁ, ਜਿਸ ਦੇ ਜਲਾਉਣ ਤੋਂ ਸੁਗੰਧ ਵਾਲਾ ਧੂਆਂ ਪੈਦਾ ਹੋਵੇ। (4) ਸੂਰਜ ਦਾ ਤਾਪ. ਆਤਪ. ਧੁੱਪ। (5) ਚਮਕ. ਪ੍ਰਭਾ. ਸ਼ੋਭਾ. "ਕੁਲ ਰੂਪ ਧੂਪ ਗਿਆਨ ਹੀਨੀ". (ਆਸਾ ਛੰਤ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|