Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏẖāri-ā. 1. ਟਿਕਾਇਆ ਹੋਇਆ ਹੈ, ਆਸਰਾ ਦਿੱਤਾ ਹੋਇਆ ਹੈ। 2. ਗ੍ਰਹਿਣ ਕੀਤਾ, ਲਿਆ। 3. ਧਰਿਆ, ਰਖਿਆ। 4. ਸਿਰਜੇ, ਬਣਾਏ। 5. ਕਰਾਇਆ। 1. supported, installed, infused. 2. assumed, holding. 3. put. 4. established. 5. placed (reliance). 1. ਉਦਾਹਰਨ: ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ ॥ Raga Sireeraag 3, 60, 2:1 (P: 37). ਉਦਾਹਰਨ: ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ (ਟਿਕਾਇਆ, ਸਥਾਪਿਤ ਕੀਤਾ). Raga Raamkalee, Balwand & Sata, Vaar 7:2 (P: 968). ਉਦਾਹਰਨ: ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ ॥ (ਟਿਕਾਈ). Raga Maaroo 5, Vaar 1:6 (P: 1094). 2. ਉਦਾਹਰਨ: ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥ (ਜਨਮ ਲਿਆ). Raga Sireeraag 5, 87, 2:1 (P: 48). ਉਦਾਹਰਨ: ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥ (ਧਾਰਨ ਕਰ/ਫੜ ਕੇ). Raga Gaurhee 4, Karhalay, 2, 7:2 (P: 235). ਉਦਾਹਰਨ: ਸਾਧ ਰੂਪ ਅਪਨਾ ਤਨੁ ਧਾਰਿਆ ॥ (ਧਾਰਨ ਕੀਤਾ, ਬਣਾਇਆ). Raga Maaroo 5, 19, 4:7 (P: 1005). 3. ਉਦਾਹਰਨ: ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥ Raga Sireeraag 5, 90, 3:2 (P: 49). 4. ਉਦਾਹਰਨ: ਅਨਦ ਬਿਨੋਦ ਭਰੇਪੁਰਿ ਧਾਰਿਆ ॥ Raga Aaasaa 5, 24, 1:1 (P: 376). ਉਦਾਹਰਨ: ਤੂ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ ॥ (ਬਣਾਇਆ). Raga Maaroo 5, Vaar 1:1 (P: 1094). 5. ਉਦਾਹਰਨ: ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥ Raga Dhanaasaree 5, 16, 2:1 (P: 675).
|
|