Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Ḏẖaram. 1. ਧਾਰਮਿਕ ਜਾਂ ਨੈਤਿਕ ਗੁਣ, ਭਲਾਈ, ਨੇਕੀ ਚੰਗੇ ਕਰਮ, ਪੁੰਨ ਕਰਮ। 2. ਧਰਮੀ। 3. ਮਜ੍ਹਬ, ਦੀਨ। 4. ਨਿਯਮ, ਨਿਆਂ। 5. ਕਰਮ (ਭਾਵ)। 6. ਧਰਮ ਰਾਜ। 7. ਵਰਨਾਸ਼੍ਰਮ ਦੇ ਨੀਯਤ ਕੀਤੇ ਫਰਜ਼, ਕਰਮ। 8. ਅਕੀਦਾ, ਵਿਸ਼ਵਾਸ਼। 9. ਸ਼ਾਸ਼ਤਰਾਂ ਅਨੁਸਾਰ ਜੀਵਨ ਵਿਚ ਪ੍ਰਾਪਤੀ ਦੇ ਮੰਨੇ ਗਏ ਚਾਰ ਪਦਾਰਥਾਂ ਵਿਚੋਂ ਇਕ; ਇਹ ਚਾਰ ਪਦਾਰਥ ਹਨ: ਧਰਮ, ਅਰਥ, ਕਾਮ ਤੇ ਮੋਖ ਇਥੇ ਧਰਮ ਤੋਂ ਭਾਵ ਹੈ ਆਪਣੇ ਨਿਯਮਾਂ ਵਿਚ ਪੱਕਾ ਹੋਣਾ। 10. ਧਾਰਮਕ, ਧਰਮ ਵਲੋਂ ਨਿਰਧਾਰਤ ਕੀਤੇ ਹੋਏ। 1. righteousness, faith, piety. 2. religious, pious. 3. moral faith, piety, religious act. 4. principle, rule; justice. 5. actions. 6. righteous Judge. 7. faith, all religious ceremonies. 8. faith. 9. according to Shastras one of the four sought for things in life. 10. religious. 1. ਉਦਾਹਰਨ: ਮੰਨੈ ਧਰਮ ਸੇਤੀ ਸਨਬੰਧੁ ॥ Japujee, Guru ʼnanak Dev, 14:3 (P: 3). ਉਦਾਹਰਨ: ਸਾਧ ਰੇਣ ਮਜਨ ਸਭਿ ਧਰਮ ॥ (ਸ਼ੁਭ ਕਰਮ). Raga Gaurhee 5, 91, 3:2 (P: 183). ਉਦਾਹਰਨ: ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥ Raga Aaasaa 4, Chhant 9, 6:2 (P: 443). 2. ਉਦਾਹਰਨ: ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ Raga Maajh 1, Vaar 2, Salok, 2, 2:4 (P: 138). 3. ਉਦਾਹਰਨ: ਸਾਧ ਕੈ ਸੰਗ ਦ੍ਰਿੜੈ ਸਭਿ ਧਰਮ ॥ Raga Gaurhee 5, Sukhmanee 7, 4:7 (P: 271). ਉਦਾਹਰਨ: ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ Raga Sorath 5, 53, 2:1 (P: 622). ਉਦਾਹਰਨ: ਸਗਲ ਧਰਮ ਮਹਿ ਊਤਮ ਧਰਮ ॥ Raga Basant 5, 9, 3:1 (P: 1182). 4. ਉਦਾਹਰਨ: ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥ Raga Gaurhee 4, Vaar 7ਸ, 4, 1:1 (P: 302). ਉਦਾਹਰਨ: ਸਾਚ ਧਰਮ ਕੀ ਕਰਿ ਦੀਨੀ ਵਾਰਿ ॥ (ਨਿਆਂ). Raga Aaasaa 5, Asatpadee 1, 2:1 (P: 430). 5. ਉਦਾਹਰਨ: ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥ Raga Gaurhee Ravidas, Asatpadee 1, 2:1 (P: 346). 6. ਉਦਾਹਰਨ: ਗਾਵਨ੍ਹ੍ਹਿ ਤੁਧਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥ Raga Aaasaa 1, Sodar, 1, 1:4 (P: 347). ਉਦਾਹਰਨ: ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥ (ਧਰਮ ਰਾਜ ਦਾ). Raga Bihaagarhaa 5, Chhant 7, 2:2 (P: 546). 7. ਉਦਾਹਰਨ: ਕਰਮ ਧਰਮ ਸਚੁ ਸਾਚਾ ਨਾਉ ॥ Raga Aaasaa 1, 14, 2:1 (P: 353). ਉਦਾਹਰਨ: ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥ Raga Raamkalee 9, 2, 2:2 (P: 902). 8. ਉਦਾਹਰਨ: ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥ Raga Goojree 5, Asatpadee 2, 5:2 (P: 508). 9. ਉਦਾਹਰਨ: ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥ Raga Soohee 5, Chhant 11, 4:4 (P: 785). ਉਦਾਹਰਨ: ਅਰਥ ਧਰਮ ਕਾਮ ਮੋਖ ਕਾ ਦਾਤਾ ॥ Raga Bilaaval 5, 17, 3:1 (P: 806). 10. ਉਦਾਹਰਨ: ਬੰਧਨ ਕਰਮ ਧਰਮ ਹਉ ਕਰਤਾ ॥ Raga Bhairo 5, 41, 2:2 (P: 1147).

SGGS Gurmukhi-English Dictionary
[Sk. n.] Righteousness, piety, religious observance
SGGS Gurmukhi-English Data provided by Harjinder Singh Gill, Santa Monica, CA, USA.

English Translation
n.m. religion, faith, theo9logical system, belief, creed; duty, devotion; right, righteousness, justice; moral or ethical code or standard, morality, ethics; spiritualis, honesty, integrity.

Mahan Kosh Encyclopedia

ਸੰ. धर्म्म. {ਸੰਗ੍ਯਾ}. ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ". (ਸਵੈਯੇ ਸ੍ਰੀ ਮੁਖਵਾਕ ਮਃ ੫)। (2) ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ". (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ". (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। (3) ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ". (ਸੋਰ ਮਃ ੫)। (4) ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ". (ਵਾਰ ਗਉ ੧. ਮਃ ੪)। (5) ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। (6) ਫ਼ਰਜ਼. ਡ੍ਯੂਟੀ। (7) ਨ੍ਯਾਯ. ਇਨਸਾਫ਼। (8) ਪ੍ਰਕ੍ਰਿਤਿ. ਸੁਭਾਵ। (9) ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ". (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। (11) ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। (12) ਦੇਖੋ, ਧਰਮਅੰਗ। (13) ਦੇਖੋ, ਉਪਮਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits