Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏarisat(i). 1. ਨਜ਼ਰ, ਦ੍ਰਿਸ਼ਟੀ। 2. ਵੇਖਦਾ ਹੈ। 3. ਦਿਸਦੀਆਂ ਵਸਤੂਆਂ, ਦ੍ਰਿਸ਼ਟਮਾਨ (ਪਦਾਰਥ)। 4. ਵੇਖਣ ਵਾਲੀਆਂ। 5. ਨਜ਼ਰ ਜੋਤ। 6. ਵਿਚਾਰ, ਖਿਆਲ। 1. eyesuhtm glance, see, look. 2. spies. 3. visible. 4. beholding. 5. see. 6. notion. 1. ਉਦਾਹਰਨ: ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲੁ ਪੁਰਖੁ ਮਿਹਰਵਾਨੁ ॥ {ਦ੍ਰਿਸਟੀ ਕ੍ਰਿਪਾ (ਭਾਵ ਮਿਹਰ ਦੀ ਨਜ਼ਰ)}. Raga Sireeraag 5, 88, 3:3 (P: 49). ਉਦਾਹਰਨ: ਦ੍ਰਿਸਟਿ ਆਵੈ ਸਭੁ ਏਕੰਕਾਰੁ ॥ (ਦਿਸੇ, ਨਜ਼ਰ ਆਵੇ). Raga Gaurhee 5, 115, 2:2 (P: 189). ਉਦਾਹਰਨ: ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ ॥ (ਦ੍ਰਿਸ਼ਟੀ ਦੀ ਅਗ ਭਾਵ ਅੱਖਾਂ ਦੀ ਤ੍ਰਿਸ਼ਨਾ). ਆਸਾ, Kabir, 7, 3:1 (P: 477). ਉਦਾਹਰਨ: ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥ (ਮਿਹਰ ਦੀ ਨਜ਼ਰ). Raga Bihaagarhaa 5, Chhant 8, 3:2 (P: 547). 2. ਉਦਾਹਰਨ: ਲੋਭਾਦਿ ਦ੍ਰਿਸਟਿ ਪਰਗ੍ਰਿਹੰ ਜਦਿਬਿਧਿ ਆਚਰਣੰ ॥ (ਵੇਖਣਾ). Raga Goojree, Jaidev, 1, 3:1 (P: 526). 3. ਉਦਾਹਰਨ: ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥ Raga Gaurhee 5, Sukhmanee 14, 6:3 (P: 281). 4. ਉਦਾਹਰਨ: ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ ॥ Raga Goojree 1, Asatpadee 2, 3:2 (P: 504). 5. ਉਦਾਹਰਨ: ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ ॥ Raga Bhairo 1, 3, 1:1 (P: 1125). 6. ਉਦਾਹਰਨ: ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ ॥ (ਦੰਭ ਦੇ ਖਿਆਲ ਨਾਲ). Raga Basant 3, 4, 2:3 (P: 1169).

Mahan Kosh Encyclopedia

ਸੰ. दृष्टि. {ਸੰਗ੍ਯਾ}. ਨੇਤ੍ਰ ਦੀ ਸ਼ਕਤਿ. ਨਜਰ. "ਦ੍ਰਿਸਟਿ ਆਵੈ ਸਭ ਏਕੰਕਾਰ". (ਗਉ ਮਃ ੫)। (2) ਨੇਤ੍ਰ। (3) ਧ੍ਯਾਨ. ਵਿਚਾਰ। (4) ਦੇਖੋ, ਦ੍ਰਿਸਟਿ ਅਨਦ੍ਰਿਸਟਿ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits